ਪਰ ਲੁਧਿਆਣਾ 'ਚ ਭਾਜਪਾ ਨੂੰ ਧਰਨਾ ਦੇਣਾ ਉਦੋਂ ਮਹਿੰਗਾ ਪੈ ਗਿਆ ਜਦੋਂ ਸ਼ਿੰਗਾਰ ਸਿਨਮਾ ਰੋਡ ਤੇ ਸਥਿਤ ਸ਼ਗਨ ਪੈਲੇਸ ਨੇੜੇ ਭਾਜਪਾ ਵੱਲੋਂ ਲਾਏ ਗਏ ਧਰਨੇ 'ਚ ਭਾਰੀ ਇਕੱਠਾ ਹੋ ਗਈ ਤੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਰਿਆਮ ਸਿੰਘ ਨੇ ਕਿਹਾ ਕਿ ਇਨ੍ਹਾਂ ਵਰਕਰਾਂ ਵੱਲੋਂ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਇਸ ਕਰਕੇ ਇਨ੍ਹਾਂ ਖਿਲਾਢ ਪਰਚਾ ਦਰਜ ਕੀਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਕੋਈ ਵੀ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦਾ। ਵਰਿਆਮ ਸਿੰਘ ਨੇ ਕਿਹਾ ਕੇ ਲਗਾਤਾਰ ਦੋ ਪੁਲਿਸ ਮੁਲਾਜ਼ਮ ਕੌਰੋਨਾ ਪੌਜ਼ੇਟਿਵ ਆਏ ਹਨ। ਇਸ ਕਰਕੇ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਆਪਸ 'ਚ ਇੱਕ ਦੂਰੀ ਕਾਈਮ ਕਰਕੇ ਰੱਖਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904