ਬਟਾਲਾ: ਇੱਥੇ ਦੇ ਸੇਖੜੀ ਮੁਹੱਲਾ ਨੇੜੇ ਇੱਕ ਨੌਜਵਾਨ 'ਤੇ ਫਾਰਚੂਨਰ ਗੱਡੀ 'ਚ ਆਏ ਕੁਝ ਨੌਜਵਾਨਾਂ ਨੇ ਕਲਤ ਦੇ ਇਰਾਦੇ ਨਾਲ ਗੋਲੀਆਂ ਚਲਾ ਦਿੱਤੀਆਂ। ਹਾਸਲ ਜਾਣਕਾਰੀ ਮੁਤਾਬਕ ਇਸ ਘਟਨਾ 'ਚ ਨੌਜਵਾਨ ਜ਼ਖ਼ਮੀ ਹੋਈਆ, ਉਸ 'ਤੇ ਚਾਰ ਰਾਉਂਡ ਗੋਲੀਆਂ ਚਲਾਈਆਂ ਗਈਆਂ। ਜ਼ਖ਼ਮੀ ਦੀ ਪਛਾਣ ਭਰਤ ਕਲਿਆਣ ਵਜੋਂ ਹੋਈ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਭਰਤ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਜ਼ਖਮੀ ਨੌਜਵਾਨ ਭਰਤ ਕਲਿਆਣ ਨੇ ਦੱਸਿਆ ਕਿ ਹਮਲੇ ਦੌਰਾਨ ਉਹ ਆਪਣੇ ਕੋਚ ਦੀ ਫੂਡ ਸਪਲੀਮੈਂਟ ਦੀ ਦੁਕਾਨ ‘ਤੇ ਬੈਠਾ ਸੀ, ਜਦੋਂ ਕੁਝ ਨੌਜਵਾਨਾਂ ਨੇ ਉਸ ਨੂੰ ਬੁਲਾਇਆ ਅਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਜ਼ਖਮੀ ਹੋ ਗਿਆ ਤੇ ਇਸ ਦੌਰਾਨ ਦੂਜੇ ਨੌਜਵਾਨਾਂ ਨੇ ਖੇਤ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ 'ਤੇ ਚਾਰ ਗੋਲੀਆਂ ਚਲਾਈਆਂ ਗਈਆਂ ਪਰ ਮੋਟਰਸਾਈਕਲ ਪਿੱਛੇ ਹੋਣ ਕਾਰਨ ਉਸ ਨੂੰ ਗੋਲੀ ਨਹੀਂ ਲੱਗੀ।

ਖਿਡਾਰੀਆਂ ਨੇ ਅਵਾਰਡ ਵਾਪਸ ਕਰਨ ਲਈ ਦਿੱਲੀ ਵੱਲ ਕੀਤਾ ਕੂਚ

ਐਸਪੀ ਹੈਡਕੁਆਟਰਾਂ ਵਲੋਂ ਕੇਸ ਸਬੰਧੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੇਸ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਦੌਰਾਨ ਜ਼ਖ਼ਮੀ ਭਰਤ ਕਲਿਆਣ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ। ਜ਼ਖ਼ਮੀ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਜਾਂਚ ਕੀਤੀ ਜਾਏਗੀ। ਫਿਲਹਾਲ ਗੋਲੀ ਚਲਾਉਣ ਮੌਕੇ ਤੋਂ ਫਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਹਰਿਆਣਾ ਦੇ ਜੀਂਦ 'ਚ ਦੁਸ਼ਯੰਤ ਚੌਟਾਲਾ, ਕੰਗਣਾ ਰਣੌਤ ਤੇ ਬਿਜੇਂਦਰ ਸਿੰਘ ਦਾ ਬਾਈਕਾਟ, ਮਹਿਲਾ ਕਮਿਸ਼ਨ ਨੇ ਕਿਹਾ ਗਲਤ ਫੈਸਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904