ਕਿਸਾਨਾਂ ਦੇ ਸਮਰਥਨ ਵਿੱਚ ਦਿਵਯਾਂਗ ਬਲਵਿੰਦਰ ਸਿੰਘ ਜਿਸ ਦੀਆਂ ਦੋਵੇਂ ਲੱਤਾਂ ਨਹੀਂ ਹਨ, ਉਹ ਆਪਣੀ ਟ੍ਰਾਈ ਸਾਈਕਲ ਚਲਾ ਕੇ ਸਿੰਘੂ ਬਾਰਡਰ 'ਤੇ ਪਹੁੰਚਿਆ। ਬਲਵਿੰਦਰ ਸਿੰਘ ਨੇ ਪੰਜਾਬ ਦੇ ਗੁਰਦਾਸਪੁਰ ਤੋਂ ਇਸ ਠੰਢ ਵਿੱਚ ਪ੍ਰਦਰਸ਼ਨ ਤੱਕ ਦਾ ਸਫ਼ਰ ਤੈਅ ਕਰ ਕਿਸਾਨਾਂ ਦੇ ਸਮਰਥਨ 'ਚ ਆਪਣੇ ਹੌਂਸਲਾ ਨਾਲ ਲੋਕਾਂ ਦਾ ਦਿਲ ਜਿੱਤ ਲਿਆ।
ਦੱਸ ਦਈਏ ਕਿ ਬਲਵਿੰਦਰ ਸਿੰਘ ਨੇ 10 ਦਿਨਾਂ ਵਿੱਚ ਗੁਰਦਾਸਪੁਰ ਤੋਂ ਸਿੰਘੂ ਸਰਹੱਦ ਤਕ 450 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਦੌਰਾਨ ਪੈਰ ਨਾ ਹੋਣ ਕਰਕੇ ਉਸ ਨੇ ਸਾਈਕਲ ਨੂੰ ਹੱਥ ਨਾਲ ਚਲਾ ਕੇ ਸਿੰਘੂ ਸਰਹੱਦ ਤੱਕ ਦਾ ਸਫਰ ਤੈਅ ਕੀਤਾ।
Farmer Protest: ਸਰਕਾਰ ਨੂੰ ਝੁਕਾਉਣ ਲਈ ਕਿਸਾਨਾਂ ਨੇ ਘੜੀ ਨਵੀਂ ਰਣਨੀਤੀ, ਬਾਹਰਲੇ ਮੁਲਕਾਂ 'ਚ ਵੀ ਅੰਦੋਲਨ ਦਾ ਬਿਗੁਲ
ਮੀਡੀਆ ਨਾਲ ਗੱਲ ਕਰਦਿਆਂ ਸਿੰਘੂ ਸਰਹੱਦ 'ਤੇ ਪਹੁੰਚੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨ ਲਈ ਇੰਨਾ ਲੰਮਾ ਪੈਂਡਾ ਤੈਅ ਕਰਕੇ ਆਇਆ ਹੈ। 45 ਸਾਲਾ ਬਲਵਿੰਦਰ ਸਿੰਘ ਨੇ ਕਿਹਾ ਕਿ ਜੇ ਇਸ ਯਾਤਰਾ ਦੌਰਾਨ ਉਸ ਦੀ ਮੌਤ ਹੁੰਦੀ ਹੈ ਤਾਂ ਵੀ ਉਸ ਨੂੰ ਇਸ ਦਾ ਕੋਈ ਅਫ਼ਸੌਸ ਨਹੀਂ ਸੀ। ਬਲਵਿੰਦਰ ਦਾ ਕਹਿਣਾ ਹੈ ਕਿ ਉਹ ਆਪਣੇ ਆਖਰੀ ਸਾਹਾਂ ਤੱਕ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨਾ ਚਾਹੁੰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904