ਚੰਡੀਗੜ੍ਹ: ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਅੰਤਰ ਰਾਸ਼ਰੀ ਸਰਹੱਦ ਦੇ ਨੇੜੇ ਪਾਕਿਸਤਾਨੀ ਡਰੋਨ ਨਾਲ ਕਣਕ ਦੇ ਖੇਤਾਂ 'ਚ ਸੁੱਟੀ ਗਈ AK47 ਰਾਇਫਲ ਤੇ 30 ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਮਹਿਜ਼ ਦੋ ਦਿਨ ਪਹਿਲਾਂ ਸਲਾਚ ਪਿੰਡ 'ਚ ਸਰਹੱਦ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ਤੇ ਖੇਤ ਤੋਂ 11 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ।


ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਗੁਰਦਾਸਪੁਰ ਪੁਲਿਸ ਨੇ ਇਲਾਕੇ 'ਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਜਿੱਥੋਂ ਸ਼ਨੀਵਾਰ ਇਕ ਡਰੋਨ ਨਜ਼ਰ ਆਇਆ ਸੀ। ਉਨ੍ਹਾਂ ਕਿਹਾ ਅਜਿਹਾ ਲੱਗਦਾ ਹੈ ਕਿ ਰਾਇਫਲ ਵਾਲਾ ਇਕ ਪੈਕੇਟ ਗੁਰਦਾਸਪੁਰ 'ਚ ਡੋਰਾਂਗਲਾ ਥਾਣਾ ਖੇਤਰ 'ਚ ਸਲਾਚ ਪਿੰਡ ਤੋਂ ਕਰੀਬ ਡੇਢ ਕਿਲੋਮੀਰ ਦੂਰ ਕਣਕ ਦੇ ਖੇਤਾਂ 'ਚ ਸੁੱਟਿਆ ਗਿਆ।


ਇਕ ਸਰਕਾਰੀ ਬਿਆਨ ਮੁਤਾਬਕ ਇਹ ਬਰਾਮਦਗੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਹਾਲ ਹੀ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਵੱਲੋਂ ਇਸ ਸਰਹੱਦੀ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਮੁੜ ਤੋਂ ਕੋਸਿਸ਼ ਕੀਤੇ ਜਾਣ 'ਤੇ ਚਿੰਤਾ ਜਤਾਈ ਸੀ। ਮੁੱਖ ਮੰਤਰੀ ਨੇ ਇਸ ਸੰਦਰਭ ਚ ਹਾਲ ਹੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।


ਰਾਇਫਲ ਤੇ 30 ਕਾਰਤੂਸ ਲੱਕੜੀ ਦੇ ਫਰੇਮ 'ਚ ਮਿਲੀ


ਦਿਨਕਰ ਗੁਪਤਾ ਨੇ ਕਿਹਾ ਰਾਇਫਲ ਤੇ 30 ਕਾਰਤੂਸ ਲੱਕੜੀ ਦੇ ਫਰੇਮ 'ਚ ਮਿਲੇ ਹਨ ਤੇ ਹੈਂਡ ਗ੍ਰੇਨੇਡ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਨਾਇਲੌਣ ਦੀ ਰੱਸੀ ਨਾਲ ਹੇਠਾਂ ਉਤਾਰਿਆ ਗਿਆ। ਐਤਵਾਰ ਸਲਾਚ ਪਿੰਡ 'ਚ ਹੱਥਗੋਲੇ ਮਿਲੇ ਸਨ। ਉਨ੍ਹਾਂ ਕਿਹਾ ਸੀ ਕਿ ਇਹ ਪੈਕੇਟ ਉਸ ਖੇਪ ਦਾ ਹਿੱਸਾ ਲੱਗਦਾ ਹੈ ਜੋ ਐਤਵਾਰ ਦੀ ਰਾਤ ਡੇਗਿਆ ਗਿਆ ਸੀ।


ਗੁਰਦਾਸਪੁਰ ਸੈਕਟਰ 'ਚ ਚਕਰੀ ਸੀਮਾ ਚੌਕੀ 'ਤੇ ਬੀਐਸਐਫ ਕਰਮੀਆਂ ਨੇ ਇਕ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ 'ਚ ਦਾਖਲ ਹੁੰਦਿਆਂ ਦੇਖਿਆ ਸੀ ਤੇ ਉਨ੍ਹਾਂ ਉਸ ਨੂੰ ਮਾਰ ਸੁੱਟਣ ਦੀ ਕੋਸ਼ਿਸ਼ 'ਚ ਗੋਲ਼ੀਆਂ ਚਲਾਈਆਂ ਸਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ