ਇਸ ਮੌਕੇ 'ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਜੋ ਡਿਵੈਲਪਮੈਂਟ ਦਾ ਕੰਮ ਹੈ, ਉਹ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਕਿਉਂਕਿ ਡਿਵੈਲਪਮੈਂਟ ਦੇ ਕੰਮਾਂ ਨੂੰ ਥੋੜ੍ਹਾ ਟਾਈਮ ਲੱਗੇਗਾ। ਉਨ੍ਹਾਂ ਕਿਹਾ ਕਿ ਵਿਕਾਸ ਲੋਕਾਂ ਦਾ ਵੀ ਹੁਣ ਅਤੇ ਸਿਸਟਮ ਦਾ ਵੀ ਹੋਣਾ ਅਸੀਂ ਲੋਕਾਂ ਦੇ ਵਿਕਾਸ ਕਰਨ ਲਈ ਹੀ ਸੱਤਾ ਵਿਚ ਆਏ ਹਾਂ। ਦੋ ਹਜ਼ਾਰ ਕਰੋੜ ਦੇ ਜੁਰਮਾਨੇ ਬਾਰੇ ਮੰਤਰੀ ਨੇ ਕਿਹਾ ਕਿ ਇਹ ਜੁਰਮਾਨਾ ਇਕੱਲੇ ਪੰਜਾਬ ਨੂੰ ਲੜਨੀ ਹੀ ਹੋਇਆ ,ਇਹ ਸਾਰੀ ਤਕਰੀਬਨ ਸਟੇਟਾਂ ਨੂੰ ਹੋਇਆ ਹੈ।
ਵਿਰੋਧੀ ਪਾਰਟੀਆਂ ਲਗਾਤਾਰ ਆਪ ਪਾਰਟੀ ਸਰਕਾਰ ਨੂੰ ਘੇਰਨ 'ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਨੂੰ ਵਿਰੋਧੀਆਂ ਦਾ ਤਾਂ ਪਤਾ ਨਹੀਂ ਮੈਨੂੰ ਕੈਬਨਿਟ ਮੰਤਰੀ ਬਣੇ ਹੋਏ ਚਾਰ ਮਹੀਨੇ ਹੋਏ ਹਨ ਪਰ ਮੈਂ ਆਪ ਸੰਤੁਸ਼ਟ ਨਹੀਂ ਹਾਂ ਕਿਉਂਕਿ ਪੰਜਾਬ ਵਿੱਚ ਕੰਮ ਬਹੁਤ ਕਰਨੇ ਹਨ। ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਜੋ ਕੰਮ ਚੱਲ ਰਿਹਾ ਸੀ ,ਉਸ ਨੂੰ ਬਦਲ ਕੇ ਇਕ ਵਧੀਆ ਸਿਸਟਮ ਲੋਕਾਂ ਨੂੰ ਦੇਣਾ ਹੈ, ਉਸ ਨੂੰ ਟਾਈਮ ਤਾਂ ਲੱਗੇਗਾ ਤਾਂ ਹੀ ਲੋਕਾਂ ਨਾਲ ਤਾਲਮੇਲ ਬਣੇਗਾ।
ਲਗਾਤਾਰ ਪਰਾਲੀ ਦੇ ਧੂੰਏ ਨੂੰ ਲੈ ਕੇ ਸਿਆਸਤ ਤੇ ਬੋਲਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਜੋ ਕਿਸਾਨਾਂ ਦੀ ਜਥੇਬੰਦੀ ਹੈ ,ਇੱਕ ਜ਼ਿੰਮੇਵਾਰ ਜਥੇਬੰਦੀ ਹੈ। ਉਨ੍ਹਾਂ ਨੂੰ ਵੀ ਪਰਾਲੀ ਦੇ ਮੁੱਦੇ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਧੂੰਆਂ ਨਾ ਹੋਵੇ ਕਿਉਂਕਿ ਅਸੀਂ ਖ਼ੁਦ ਸਰਕਾਰ ਵਿੱਚ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਜ਼ੋਰ ਪਾਉਣ ਕਿ ਉਹ ਪਰਾਲੀ ਨਾ ਸਾੜਨ ਪਰ ਕਿਸਾਨ ਵੀ ਨਹੀਂ ਸਮਝ ਰਹੇ ਕਿ ਉਹ ਪਰਾਲੀ ਦੀ ਰਹਿੰਦ ਖੂੰਹਦ ਨੂੰ ਇਕੱਠਾ ਕਰਨਾ ਪਰ ਇਹ ਸਭ ਸਿਸਟਮ ਇਸ ਤਰ੍ਹਾਂ ਕਿਉਂ ਮੜ੍ਹ ਰਹੇ ਇਹ ਸਾਨੂੰ ਵੀ ਨਹੀਂ ਪਤਾ।
ਝੋਨੇ ਦੀ ਸਿੱਧੀ ਬਿਜਾਈ ਦੇ ਪੈਸੇ ਕਿਸਾਨਾਂ ਨੂੰ ਨਾ ਮਿਲਣ 'ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਜੋ ਪੈਸੇ ਕਿਸਾਨਾਂ ਦੇ ਰਹਿੰਦੇ ਹਨ, ਉਹ ਅਸੀਂ ਜ਼ਰੂਰ ਦੇਵਾਂਗੇ ਕਿਉਂਕਿ ਸਿਸਟਮ ਬਦਲ ਨੂੰ ਟਾਈਮ ਤਾਂ ਲੱਗਦਾ ਹੀ ਹੈ। ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਵਿਚ ਪੰਜਾਬ ਦਾ ਪੈਸਾ ਵਰਤਣ 'ਤੇ ਸਵਾਲ ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ ਕੰਮ ਕਰਦੇ ਹਾਂ, ਉਸ ਦੇ ਪੱਕੇ ਬਿੱਲ ਕੱਟੇ ਜਾਂਦੇ ਹਨ ਪਰ ਵਿਰੋਧੀ ਕਿਹੜੇ ਹਿਸਾਬ ਨਾਲ ਸਾਡੇ 'ਤੇ ਸਵਾਲ ਚੁੱਕ ਰਹੇ ਹਨ।
ਕੈਬਨਿਟ ਮੰਤਰੀ ਨੇ ਆਰ.ਟੀ.ਆਈ ਨਾ ਮਿਲਣ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜੋ ਬੰਦੇ ਆਰ.ਟੀ.ਆਈ ਪਾਉਂਦੇ ਹਨ ,ਉਹ ਬਲੈਕਮੇਲ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲੀ ਵਾਰੀ ਸਿਆਸਤ ਵਿੱਚ ਆਏ ਹਾਂ ,ਮੈਂ ਖ਼ੁਦ ਡਾਕਟਰੀ ਛੱਡ ਕੇ ਸਿਆਸਤ ਵਿੱਚ ਆਇਆ ਹਾਂ, ਤਾਂ ਜੋ ਪੰਜਾਬ ਦਾ ਅਸੀਂ ਕੁਝ ਸਵਾਰ ਸਕੀਏ। ਇਸ ਮੌਕੇ 'ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਅੱਜ ਵਿਸ਼ੇਸ਼ ਤੌਰ 'ਤੇ ਕੈਬਨਿਟ ਮੰਤਰੀ ਨਾਭਾ ਵਿਖੇ ਪਹੁੰਚੇ ਹਨ ਅਤੇ ਅਸੀਂ ਮੰਗ ਵੀ ਕੀਤੀ ਹੈ ਕਿ ਨਾਭਾ ਦੀ ਡਿਵੈੱਲਪਮੈਂਟ ਲਈ ਸਾਨੂੰ ਵਿਸ਼ੇਸ਼ ਗਰਾਂਟ ਦੇਣ ਤਾਂ ਜੋ ਨਾਭੇ ਦਾ ਹੋਰ ਸੁਧਾਰ ਹੋ ਸਕੇ।
ਇੰਦਰਬੀਰ ਨਿੱਝਰ ਨੇ ਨਾਭਾ ਨਗਰ ਕੌਂਸਲ ਵਿਖੇ ਕੀਤੀ ਸ਼ਿਰਕਤ , ਅਧੂਰੇ ਵਿਕਾਸ ਕਾਰਜਾਂ ਸੰਬੰਧੀ ਵਿਧਾਇਕ ਦੇਵਮਾਨ ਨਾਲ ਕੀਤੀ ਮੀਟਿੰਗ
ਏਬੀਪੀ ਸਾਂਝਾ
Updated at:
02 Nov 2022 08:57 PM (IST)
Edited By: shankerd
ਨਾਭਾ ਵਿਖੇ ਪਹੁੰਚੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਨਾਭਾ ਨਗਰ ਕੌਂਸਲ ਵਿਖੇ ਸ਼ਿਰਕਤ ਕੀਤੀ ਅਤੇ ਨਾਭਾ ਵਿਖੇ ਅਧੂਰੇ ਵਿਕਾਸ ਕਾਰਜਾਂ ਸੰਬੰਧੀ ਵਿਧਾਇਕ ਦੇਵਮਾਨ ਨਾਲ ਵਿਸ਼ੇਸ਼ ਮੀਟਿੰਗ ਕੀਤੀ।
Inderbir Singh Nijhar
NEXT
PREV
ਨਾਭਾ : ਨਾਭਾ ਵਿਖੇ ਪਹੁੰਚੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਨਾਭਾ ਨਗਰ ਕੌਂਸਲ ਵਿਖੇ ਸ਼ਿਰਕਤ ਕੀਤੀ ਅਤੇ ਨਾਭਾ ਵਿਖੇ ਅਧੂਰੇ ਵਿਕਾਸ ਕਾਰਜਾਂ ਸੰਬੰਧੀ ਵਿਧਾਇਕ ਦੇਵਮਾਨ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਇਸ ਮੌਕੇ 'ਤੇ ਕੈਬਨਿਟ ਮੰਤਰੀ ਨਿੱਝਰ ਨੇ ਕਿਹਾ ਕਿ ਐੱਨ.ਆਈ.ਏ ਕੇਂਦਰ ਦੀ ਏਜੰਸੀ ਹੈ ,ਉਹ ਫ਼ਾਇਦਾ ਕਰਨ ਲਈ ਇਸਤੇਮਾਲ ਕਰ ਰਹੇ ਹਨ ਜਾਂ ਨੁਕਸਾਨ ਲਈ,ਜੋ ਪੰਜਾਬ ਵਿੱਚ ਗੈਂਗਸਟਰਾਂ ਦੇ ਖ਼ਾਤਮੇ ਲਈ ਇਹ ਸਭ ਕੁਝ ਰਹੇ ਹਨ। ਇਹ ਮਾੜੀ ਗੱਲ ਨਹੀਂ ਪਰ ਜੇਕਰ ਇਹ ਲੋਕਾਂ ਨੂੰ ਤੰਗ ਕਰਨਗੇ ,ਅਸੀਂ ਵੀ ਉਨ੍ਹਾਂ ਦੇ ਖ਼ਿਲਾਫ਼ ਸਟੈਂਡ ਲਵਾਂਗੇ।
Published at:
02 Nov 2022 08:57 PM (IST)
- - - - - - - - - Advertisement - - - - - - - - -