ਪੱਟੀ : ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿੱਚ ਬੁੱਧਵਾਰ ਨੂੰ ਐਲ ਓ ਸੀ ਦੇ ਨੇੜੇ ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ ਵਿੱਚ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨ ਹੌਲਦਾਰ ਸਤਨਾਮ ਸਿੰਘ ਦਾ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।



ਸ਼ਹੀਦ ਸਤਨਾਮ ਸਿੰਘ ਦਾ ਸਬੰਧ ਅੰਮ੍ਰਿਤਸਰ ਜ਼ਿਲ੍ਹੇ ਦੇ ਕਲਸੀਆਂ ਖ਼ੁਰਸ਼ੀਦ ਪਿੰਡ ਨਾਲ ਸੀ। ਸਤਨਾਮ ਆਪਣੇ ਪਿੱਛੇ ਦੋ ਬੱਚੇ(ਬੇਟਾ-ਬੇਟੀ), ਪਤਨੀ ਅਤੇ ਬਜ਼ੁਰਗ ਮਾਂ ਨੂੰ ਛੱਡ ਗਿਆ ਹੈ। ਸਤਨਾਮ ਸਿੰਘ ਦੀ ਕਮਾਈ ਨਾਲ ਹੀ ਘਰ ਚੱਲਦਾ ਸੀ। ਸ਼ਹੀਦ ਸਤਨਾਮ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਜਾ ਰਿਹਾ ਹੈ।



ਪਾਕਿਸਤਾਨ ਨੇ ਸਨਾਪਇਰ ਨੇ ਹੌਲਦਾਰ ਸਤਨਾਮ ਸਿੰਘ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਸੀ ਜਦੋਂ ਉਹ ਡਿਊਟੀ ਉਤੇ ਸੀ।ਭਾਰਤੀ ਸੈਨਾ ਵੱਲੋਂ ਵੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ।