ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨ ਅਰੋੜਾ ਨੇ ਆਵਾਰਾ ਪਸ਼ੂਆਂ ਤੇ ਬੋਲਦੇ ਹੋਏ ਕਿਹਾ ਕਿ ਦੇਸੀ ਗਊ ਦੀ ਨਸਲ ਪੂਜਣਯੋਗ ਹੈ ਪਰ ਅਮਰੀਕੀ ਨਸਲ ਐਚਐਫ/ਜਰਸੀ ਨਸਲ ਦੇ ਜਾਨਵਰਾਂ ਦਾ ਭਾਰਤੀ ਦੇਸੀ ਗਊ ਦੀ ਨਸਲ ਨਾਲ ਕੋਈ ਵੀ ਵਿਗਿਆਨਿਕ, ਜਿਨਸੀ ਤੇ ਧਾਰਮਿਕ ਅਧਿਆਤਮਿਕਤਾ ਰਿਸ਼ਤਾ-ਨਾਤਾ ਨਹੀਂ।
ਸਦਨ 'ਚ ਇਸ ਮੁੱਦੇ 'ਤੇ ਵੱਖ-ਵੱਖ ਵਿਚਾਰ ਆਉਣ ਉਪਰੰਤ ਸਦਨ ਤੋਂ ਬਾਹਰ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਅਮਨ ਅਰੋੜਾ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਜੀਵ-ਜੰਤੂ ਜਾਂ ਪੰਛੀ-ਪ੍ਰਾਣੀ ਦੀ ਹੱਤਿਆ ਦੀ ਵਕਾਲਤ ਨਹੀਂ ਕਰਦੀ, ਇਸ ਲਈ ਜੇਕਰ ਸਰਕਾਰ ਕੋਲ ਆਵਾਰਾ ਪਸ਼ੂਆਂ ਦੀ ਘਾਤਕ ਤੇ ਜਾਨਲੇਵਾ ਸਮੱਸਿਆ ਦਾ ਬਿਹਤਰੀਨ ਤੇ ਸਮਾਂਬੱਧ ਹੱਲ ਹੈ ਤਾਂ ਉਹ ਦੱਸੇ।
ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸੜਕਾਂ, ਸ਼ਹਿਰਾਂ ਤੇ ਖੇਤਾਂ 'ਚ 80 ਪ੍ਰਤੀਸ਼ਤ ਆਵਾਰਾ ਪਸ਼ੂ ਅਮਰੀਕੀ ਨਸਲ ਦੇ ਐਚਐਫ/ਜਰਸੀ ਪਸ਼ੂ ਹਨ। ਜਿੰਨਾ ਕਾਰਨ ਪ੍ਰਤੀ ਸਾਲ ਸੜਕ ਹਾਦਸਿਆਂ 'ਚ 150 ਤੋਂ ਵੱਧ ਜਾਨਾਂ ਜਾਂਦੀਆਂ ਹਨ ਤੇ 200 ਕਰੋੜ ਤੋਂ ਵੱਧ ਦਾ ਫ਼ਸਲਾਂ ਅਰਥਾਤ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਬਦਕਿਸਮਤੀ ਨਾਲ ਸਰਕਾਰਾਂ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਦਕਿ 9 ਵਸਤੂਆਂ 'ਤੇ ਲੋਕਾਂ ਕੋਲੋਂ ਕਰੋੜਾਂ ਰੁਪਏ ਦਾ ਗਊ-ਸੈਸ ਲਿਆ ਤੇ ਵਸੂਲਿਆ ਜਾ ਰਿਹਾ ਹੈ, ਜਿਸ ਨੂੰ ਗਊਆਂ ਜਾਂ ਆਵਾਰਾ ਪਸ਼ੂ ਸੰਭਾਲਣ ਦੀ ਥਾਂ ਇੱਧਰ-ਉੱਧਰ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ।
ਸਿਰਫ ਦੇਸੀ ਗਾਂ ਪੂਜਣਯੋਗ, ਬਾਕੀਆਂ ਨਾਲ ਨਹੀਂ ਕੋਈ ਧਰਮ ਦਾ ਨਾਤਾ
ਏਬੀਪੀ ਸਾਂਝਾ
Updated at:
27 Feb 2020 06:41 PM (IST)
-ਦੇਸੀ ਗਊ ਦੀ ਨਸਲ ਪੂਜਣਯੋਗ ਹੈ ਪਰ ਅਮਰੀਕੀ ਨਸਲ ਐਚਐਫ/ਜਰਸੀ ਦਾ ਕੋਈ ਵੀ ਵਿਗਿਆਨਿਕ, ਜਿਨਸੀ ਤੇ ਧਾਰਮਿਕ ਅਧਿਆਤਮਿਕਤਾ ਰਿਸ਼ਤਾ-ਨਾਤਾ ਨਹੀਂ।
- 80 ਪ੍ਰਤੀਸ਼ਤ ਆਵਾਰਾ ਪਸ਼ੂ ਅਮਰੀਕੀ ਨਸਲ ਦੇ ਐਚਐਫ/ਜਰਸੀ ਪਸ਼ੂ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -