ਚੰਡੀਗੜ੍ਹ: ਦੇਸ਼ ਵਿੱਚ ਵੱਡੇ ਨੋਟਾਂ 'ਤੇ ਪਹਿਲੀ ਵਾਰ ਬੈਨ ਨਹੀਂ ਲਾਇਆ ਗਿਆ। ਕਰੀਬ 38 ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਇੱਕ ਹਜ਼ਾਰ, ਪੰਜ ਹਜ਼ਾਰ ਤੇ ਦਸ ਹਜ਼ਾਰ ਦੇ ਨੋਟ ਬੈਨ ਕੀਤੇ ਸੀ।
ਮੋਰਾਰਜੀ ਦੇਸਾਈ ਗੁਜਰਾਤ ਤੋਂ ਸਨ। ਇਤਫਾਕ ਹੀ ਹੈ ਕਿ ਇਸ ਵਾਰ ਵੱਡੇ ਨੋਟਾਂ 'ਤੇ ਬੈਨ ਲਾਉਣ ਵਾਲੇ ਪ੍ਰਧਾਨ ਮੋਦੀ ਵੀ ਗੁਜਰਾਤ ਤੋਂ ਹੀ ਹਨ। ਮੋਰਾਰਜੀ ਦੇਸਾਈ ਦੀ ਸਰਕਾਰ ਵੇਲੇ ਆਰ.ਬੀ.ਆਈ. ਦੇ ਗਵਰਨਰ ਆਈ.ਜੀ. ਪਟੇਲ ਸਨ ਤੇ ਹੁਣ ਉਰਜਿਤ ਪਟੇਲ ਹਨ।
ਫਰਕ ਸਿਰਫ ਇੰਨਾ ਹੈ ਕਿ ਦੋ ਹਜ਼ਾਰ ਦਾ ਨੋਟ ਲਿਆਉਣ ਵਾਲੇ ਮੋਦੀ ਪਹਿਲੇ ਪੀ.ਐਮ. ਬਣ ਗਏ ਹਨ। ਦੇਸਾਈ ਵੱਲੋਂ ਲਾਏ ਬੈਨ ਤੋਂ ਬਾਅਦ ਇੱਕ ਹਜ਼ਾਰ ਦੇ ਨੋਟ ਮੁੜ ਵਾਜਪਈ ਸਰਕਾਰ ਵੇਲੇ ਸ਼ੁਰੂ ਕੀਤੇ ਗਏ ਸਨ। ਪਹਿਲਾਂ ਵੀ ਵੱਡੇ ਨੋਟਾਂ ਨੂੰ ਬੈਨ ਕਰਨ ਦਾ ਫੈਸਲਾ ਕਾਲੇ ਧਨ 'ਤੇ ਰੋਕ ਲਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ।
ਇਸ ਫੈਸਲੇ ਨੂੰ ਹਾਈ ਡੈਮੋਮੀਨੇਸ਼ਨ ਬੈਂਕ ਨੋਟ ਐਕਟ 1978 ਤਹਿਤ ਲਾਗੂ ਕੀਤਾ ਗਿਆ ਸੀ। ਇਸ ਕਾਨੂੰਨ ਤਹਿਤ 16 ਜਨਵਰੀ, 1978 ਨੂੰ ਵੱਡੇ ਨੋਟਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ।