ਸ਼ੋਅਰੂਮ ਤੋਂ ਹਥਿਆਰਾਂ ਦੀ ਨੋਕ 'ਤੇ ਇਨੋਵਾ ਲੁੱਟ, ਪੁਲਿਸ 'ਤੇ ਗੋਲ਼ੀਆਂ ਚਲਾ ਰਿਹਾਇਸ਼ੀ ਇਲਾਕੇ ਵੜੇ ਲੁਟੇਰੇ
ਏਬੀਪੀ ਸਾਂਝਾ | 13 Oct 2018 04:31 PM (IST)
ਅੰਮ੍ਰਿਤਸਰ: ਕੌਮੀ ਸ਼ਾਹਰਾਹ 'ਤੇ ਟੋਇਟਾ ਦੀ ਏਜੰਸੀ ਵਿੱਚ ਟਰੱਕ ਤੋਂ ਗੱਡੀਆਂ ਉਤਾਰ ਰਹੇ ਕਾਮਿਆਂ ਤੋਂ ਅੱਜ ਦਪਹਿਰੇ ਹਥਿਆਰਬੰਦ ਨੌਜਵਾਨਾਂ ਨੇ ਨਵੀਂ ਇਨੋਵਾ ਕਾਰ ਖੋਹ ਲਈ। ਲੁਟੇਰੇ ਬਟਾਲਾ ਵੱਲ ਫਰਾਰ ਹੋ ਗਏ। ਪੁਲਿਸ ਦੀ ਘੇਰਾਬੰਦੀ ਕਰ ਕੇ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ ਹੈ ਜਦਕਿ ਦੋ ਫਰਾਰ ਹਨ। ਬਟਾਲਾ ਵਿੱਚ ਪੁਲਿਸ ਦੇ ਡੀਐਸਪੀ ਨੇ ਬਹਾਦੁਰੀ ਦਿਖਾਉਂਦਿਆਂ ਆਪਣੀ ਸਰਕਾਰੀ ਕਾਰ ਸਾਹਮਣੇ ਵਾਲੇ ਪਾਸਿਓਂ ਮਾਰੀ ਤੇ ਲੁਟੇਰਿਆਂ ਨੂੰ ਰੋਕ ਲਿਆ। ਪਰ ਲੁਟੇਰੇ ਪੁਲਿਸ 'ਤੇ ਫਾਇਰਿੰਗ ਕਰ ਕੇ ਰਿਹਾਇਸ਼ੀ ਇਲਾਕੇ ਵੱਲ ਚਲੇ ਗਏ। ਇਸ ਤੋਂ ਬਾਅਦ ਪੁਲਿਸ ਨੇ ਲੋਕਾਂ ਲਈ ਅਲਰਟ ਜਾਰੀ ਕੀਤਾ ਤੇ ਲੁਟੇਰਿਆਂ ਨੂੰ ਫੜਨ ਵਿੱਚ ਰੁੱਝ ਗਏ। ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਲਿਆ ਸੀ ਤੇ ਪਿੱਛਾ ਕਰਦਿਆਂ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਨੌਜਵਾਨ ਯੋਧਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲੇ ਵੀ ਦੋ ਲੁਟੇਰਿਆਂ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ।