ਲੁਧਿਆਣਾ: ਰੇਤ ਮਾਫੀਆ ਦੇ ਖਿਲਾਫ ਕਾਰਵਾਈ ਨਾ ਕਰਨ ਅਤੇ ਕਾਂਗਰਸ ਦੇ ਸਰਪੰਚ ਅਮਰਿੰਦਰ ਸਿੰਘ ਸੋਨੀ ਨੂੰ ਧਮਕੀ ਦੇਣ ਦੇ ਮਾਮਲੇ 'ਚ ਲੁਧਿਆਣਾ ਦੇ ਇਕ ਐਸਐਚਓ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਸਰਪੰਚ ਜਦੋਂ ਐਸ ਐਚ ਓ ਕੋਲ ਗੈਰ ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਲੈ ਕੇ ਪਹੁੰਚਿਆ ਤਾਂ ਪੁਲਿਸ ਕਰਮੀ ਨੇ ਉਲਟਾ ਉਸ 'ਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਧਮਕੀ ਦੀ ਇਕ ਆਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋਈ ਜਿਸ ਕਰਕੇ ਲੁਧਿਆਣਾ ਦੇ ਕਮਿਸ਼ਨਰ ਨੂੰ ਐਸ ਐਚ ਓ ਖਿਲਾਫ ਸਖਤ ਕਰਵਾਈ ਕਰਦਿਆਂ ਉਸਨੂੰ ਨੌਕਰੀ ਤੋਂ ਬਰਖਾਸਤ ਕਰਨਾ ਪਿਆ।


ਡਿਪਟੀ ਕਮਿਸ਼ਨਰ ਅਸ਼ਵਨੀ ਕਪੂਰ ਨੇ ਕਿਹਾ ਕਿ ਇੰਸਪੈਕਟਰ ਜਰਨੈਲ ਸਿੰਘ ਦੀ ਪਹਿਲਾਂ ਵੀ ਕਾਰਵਾਈ ਨਾ ਕਰਨ ਦੀ ਸ਼ਿਕਾਇਤ ਆਈ ਸੀ। ਉਸ ਸ਼ਿਕਾਇਤ ਦੀ ਜਾੰਚ ਚੱਲ ਰਹੀ ਹੈ। ਕਪੂਰ ਨੇ ਕਿਹਾ ਕਿ ਜਰਨੈਲ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਉਸਦੀ ਇਨਕੁਆਇਰੀ ਕਮੀਸ਼ਨਰ ਵੱਲੋੰ ਉਸ ਨੂੰ ਦਿੱਤੀ ਗਈ ਹੈ, ਜਿਸਦੀ ਰਿਪੋਰਟ ਉਹ ਜਲਦ ਹੀ ਪੇਸ਼ ਕਰਨਗੇ।