ਮੁਹਾਲੀ: ਇੱਥੇ ਦੇ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਸਿਹਤ ਅਧਿਕਾਰੀਆਂ ਵਿੱਚ ਵੱਡੀ ਲਾਪ੍ਰਵਾਹੀ ਵੇਖੀ ਗਈ ਹੈ। ਇੱਥੇ ਕਮਲਪ੍ਰੀਤ ਕੌਰ ਨਾਂ ਦੀ ਮਹਿਲਾ ਦਾ ਗਲਤ ਟੈਸਟ ਕੀਤਾ ਗਿਆ ਜਿਸ ਤੋਂ ਬਾਅਦ ਔਰਤ ਨੂੰ ਇਹ ਕਹਿ ਕੇ ਆਪਣੇ ਨਵਜੰਮੇ ਬੱਚੇ ਤੋਂ ਦੂਰ ਰੱਖਿਆ ਗਿਆ ਕਿ ਉਹ ਕੋਰੋਨਾ ਪੀੜਤ ਹੈ। ਔਰਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਗਲਤ ਜਾਂਚ ਤੋਂ ਬਾਅਦ ਸਾਹਮਣੇ ਆਈ ਇਸ ਰਿਪੋਰਟ ਤੋਂ ਬਾਅਦ ਮਾਂ ਨੂੰ ਚਾਰ ਦਿਨ ਆਪਣੇ ਨਵਜੰਮੇ ਬੱਚੇ ਤੋਂ ਦੂਰ ਰੱਖਿਆ ਗਿਆ।
ਹਸਪਤਾਲ ਪ੍ਰਸ਼ਾਸਨ ‘ਤੇ ਗੜਬੜੀ ਦੇ ਇਲਜ਼ਾਮ:
ਮੁਹਾਲੀ ਦੀ ਡੇਰਾਬਸੀ ਦੇ ਪਿੰਡ ਬੱਲੋਮਜਰਾ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਨੂੰ ਸਿਹਤ ਪ੍ਰਸ਼ਾਸਨ ਦੀ ਗਲਤੀ ਕਰਕੇ ਪ੍ਰੇਸ਼ਾਨੀ ਦਾ ਸ਼ਿਕਾਰ ਹੋਣਾ ਪਿਆ, ਕਿਉਂਕਿ ਸਿਵਲ ਹਸਪਤਾਲ ਪ੍ਰਸ਼ਾਸਨ ਦੀ ਗਲਤੀ ਕਰਕੇ ਉਸ ਨੂੰ ਕੋਰੋਨਾ ਪੌਜ਼ੇਟਿਵ ਐਲਾਨਿਆ ਗਿਆ। ਕੋਰੋਨਾ ਸਕਾਰਾਤਮਕ ਪਾਏ ਜਾਣ ਤੋਂ ਬਾਅਦ ਉਸ ਨੂੰ ਚਾਰ ਦਿਨਾਂ ਲਈ ਆਪਣੇ ਬੱਚੇ ਤੋਂ ਦੂਰ ਰੱਖਿਆ ਗਿਆ।
ਹਸਪਤਾਲ ਪ੍ਰਸ਼ਾਸਨ ਨੇ ਗਲਤੀ ਮੰਨੀ:
ਮੁਹਾਲੀ ਦੇ ਡੇਰਾਬਸੀ ਦੇ ਸਿਵਲ ਹਸਪਤਾਲ ਦੇ ਸਿਹਤ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਆਪਣੀ ਗਲਤੀ ਮੰਨ ਲਈ ਹੈ। ਉਧਰ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ (ਐਸਐਮਓ) ਡਾ. ਸੰਗੀਤਾ ਜੈਨ ਨੇ ਕਿਹਾ, “ਸਾਨੂੰ ਸਿਹਤ ਵਿਭਾਗ ਤੋਂ ਕੋਵਿਡ-19 ਨੂੰ ਵੱਖ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਬਾਅਦ ਅਸੀਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਔਰਤ ਨੂੰ ਘਰ ਵਿੱਚ ਆਈਸੋਲੇਟ ਰੱਖਿਆ। ਬਾਅਦ ਵਿੱਚ ਸਾਨੂੰ ਪਤਾ ਚੱਲਿਆ ਕਿ ਇੱਕ ਹੀ ਨਾਂ ਦੀਆਂ ਦੋ ਔਰਤ ਕਾਰਨ ਰਿਪੋਰਟ ‘ਚ ਗੜਬੜੀ ਹੋ ਗਈ। ਦਰਅਸਲ, ਔਰਤ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮੁਹਾਲੀ 'ਚ ਡਾਕਟਰਾਂ ਦਾ ਗੈਰ ਜ਼ਿੰਮੇਵਾਰਾਨਾ ਰਵੱਈਆ, ਕੋਰੋਨਾ ਪੌਜ਼ੇਟਿਵ ਦੱਸ ਨਵਜੰਮੇ ਬੱਚੇ ਨੂੰ ਕੀਤਾ ਮਾਂ ਤੋਂ ਵੱਖ
ਏਬੀਪੀ ਸਾਂਝਾ
Updated at:
14 Jul 2020 10:39 AM (IST)
ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਸਿਹਤ ਅਧਿਕਾਰੀਆਂ ਵਿੱਚ ਵੱਡੀ ਲਾਪ੍ਰਵਾਹੀ ਵੇਖੀ ਗਈ ਹੈ। ਇੱਥੇ ਕਮਲਪ੍ਰੀਤ ਕੌਰ ਨਾਂ ਦੀ ਮਹਿਲਾ ਦਾ ਗਲਤ ਟੈਸਟ ਕੀਤਾ ਗਿਆ ਜਿਸ ਤੋਂ ਬਾਅਦ ਔਰਤ ਨੂੰ ਇਹ ਕਹਿ ਕੇ ਆਪਣੇ ਨਵਜੰਮੇ ਬੱਚੇ ਤੋਂ ਦੂਰ ਰੱਖਿਆ ਗਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -