ਲੁਧਿਆਣਾ: ਛੱਤੀਸਗੜ੍ਹ ਦੇ ਨਰਾਇਣਪੁਰ ਇਲਾਕੇ ਵਿੱਚ ਬੁੱਧਵਾਰ ਨੂੰ ਆਈਟੀਬੀਪੀ ਦੇ ਜਵਾਨ ਆਪਸ ਵਿੱਤ ਭਿੜ ਗਏ। ਇੱਕ ਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਆਪਣੇ ਪੰਜ ਸਥੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਾਂਗਪੁਰ ਦਾ ਦਲਜੀਤ ਸਿੰਘ (42) ਪੁੱਤਰ ਮਰਹੂਮ ਸੂਬੇਦਾਰ ਗੁਰਦੇਵ ਸਿੰਘ ਵੀ ਸ਼ਾਮਲ ਸੀ। ਉਹ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ ’ਤੇ ਗਿਆ ਸੀ।
ਯਾਦ ਰਹੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਦੇ ਇੱਕ ਜਵਾਨ ਨੇ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਆਪਣੇ ਸਾਥੀ ਜਵਾਨਾਂ 'ਤੇ ਫਾਇਰਿੰਗ ਕਰਕੇ ਪੰਜ ਨੂੰ ਹਲਾਕ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਹ ਘਟਨਾ ਬੁੱਧਵਾਰ ਸਵੇਰੇ ਕਰੀਬ 8.30 ਵਜੇ ਆਈਟੀਬੀਪੀ ਦੇ 45ਵੀਂ ਬਟਾਲੀਅਨ ਦੇ ਕੈਂਪ ਵਿੱਚ ਵਾਪਰੀ।
ਆਈਜੀ (ਬਸਤਰ ਰੇਂਜ) ਸੁੰਦਰਰਾਜ ਪੀ ਮੁਤਾਬਕ ਹਮਲਾਵਰ ਕਾਂਸਟੇਬਲ ਦੀ ਸ਼ਨਾਖ਼ਤ ਮਸੂਦੁੱਲ ਰਹਿਮਾਨ ਵਜੋਂ ਹੋਈ ਹੈ। ਉਸ ਨੇ ਆਪਣੇ ਸਰਵਿਸ ਹਥਿਆਰ ਵਿੱਚੋਂ ਫਾਇਰ ਕੀਤੇ ਤੇ ਚਾਰ ਨੂੰ ਮੌਕੇ ’ਤੇ ਹਲਾਕ ਕਰ ਦਿੱਤਾ ਜਦਕਿ ਤਿੰਨ ਹੋਰ ਫੱਟੜ ਕਰ ਦਿੱਤੇ। ਆਈਜੀ ਨੇ ਕਿਹਾ ਕਿ ਇਨ੍ਹਾਂ ਵਿਚਾਲੇ ਕਿਸੇ ਗੱਲ ਤੋਂ ਤਕਰਾਰ ਹੋਈ। ਰਹਿਮਾਨ ਨੇ ਹੀ ਉਨ੍ਹਾਂ ਨੂੰ ਗੋਲੀਆਂ ਮਾਰ ਖ਼ੁਦ ਨੂੰ ਗੋਲੀ ਮਾਰ ਲਈ, ਉਹ ਕਿਸੇ ਹੋਰ ਦੀ ਗੋਲੀ ਨਾਲ ਨਹੀਂ ਮਰਿਆ।
ਤਕਰਾਰ ਮਗਰੋਂ ਭਿੜੇ ਜਵਾਨ, ਖੇਡੀ ਖੂਨ ਦੀ ਹੋਲੀ, ਪੰਜਾਬੀ ਦੀ ਵੀ ਮੌਤ
ਏਬੀਪੀ ਸਾਂਝਾ
Updated at:
05 Dec 2019 11:37 AM (IST)
ਛੱਤੀਸਗੜ੍ਹ ਦੇ ਨਰਾਇਣਪੁਰ ਇਲਾਕੇ ਵਿੱਚ ਬੁੱਧਵਾਰ ਨੂੰ ਆਈਟੀਬੀਪੀ ਦੇ ਜਵਾਨ ਆਪਸ ਵਿੱਤ ਭਿੜ ਗਏ। ਇੱਕ ਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਆਪਣੇ ਪੰਜ ਸਥੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਾਂਗਪੁਰ ਦਾ ਦਲਜੀਤ ਸਿੰਘ (42) ਪੁੱਤਰ ਮਰਹੂਮ ਸੂਬੇਦਾਰ ਗੁਰਦੇਵ ਸਿੰਘ ਵੀ ਸ਼ਾਮਲ ਸੀ। ਉਹ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ ’ਤੇ ਗਿਆ ਸੀ।
- - - - - - - - - Advertisement - - - - - - - - -