ਜਲੰਧਰ: ਸਥਾਨਕ ਪੁਲਿਸ ਲੁੱਟ-ਖੋਹ ਦੇ ਮੁਲਜ਼ਮ ਨੂੰ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਲਿਆਈ ਸੀ ਜੋ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ।
ਥਾਣਾ ਨੰਬਰ 6 ਦੇ SHO ਸਰਬਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅੰਕੁਸ਼ ਸਣੇ 3 ਜਣਿਆਂ ਨੂੰ ਪੁਲਿਸ ਦੇ 5 ਜਵਾਨ ਮੈਡੀਕਲ ਵਾਸਤੇ ਸਿਵਲ ਹਸਪਤਾਲ ਲੈ ਕੇ ਗਏ ਸੀ। ਉਥੇ ਭੀੜ ਜ਼ਿਆਦਾ ਹੋਣ ਕਾਰਨ ਅੰਕੁਸ਼ ਭੱਜਣ ਵਿੱਚ ਸਫਲ ਹੋ ਗਿਆ।
ਅੰਕੁਸ਼ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਨੂੰ 29 ਜੂਨ ਨੂੰ ਲੁੱਟ ਖੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।