ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਝੂਠ ਬੋਲਦਾ ਹੈ। ਲੋਕ ਨੌਕਰੀ ਤੇ ਵਿਕਾਸ ਮੰਗ ਰਹੇ ਹਨ। 17 ਲੱਖ ਪਰਿਵਾਰ ਕਰਜ਼ੇ ਦੀ ਮਾਰ ਹੇਠ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕੁਝ ਰਾਹਤ ਜ਼ਰੂਰ ਦੇ ਰਹੀ ਹੈ, ਪਰ ਪੂਰਾ ਕਰਜ਼ਾ ਮਾਫ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਚੋਣ ਜ਼ਾਬਤਾ ਖ਼ਤਮ ਹੋ ਜਾਵੇਗਾ ਤਾਂ ਉਹ ਜਲੰਧਰ ਵਿੱਚ ਕਲੱਸਟਰ ਬਣਾਉਣਗੇ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਲਾਡੋਵਾਲੀ ਰੋਡ ਸਥਿਤ ਪੁੱਡਾ ਕੰਪਲੈਕਸ ਵਿੱਚ ਰੈਲੀ ਨੂੰ ਵੀ ਸੰਬੋਧਨ ਕਰ ਰਹੇ ਸਨ। ਕੈਪਟਨ ਨੇ ਕਿਹਾ ਕਿ ਪੰਜਾਬ ਦਾ ਪਹਿਲਾ ਕਾਗਜ਼ ਚੌਧਰੀ ਸੰਤੋਖ ਨੇ ਭਰਿਆ ਹੈ, ਸਮੇਂ ਦੀ ਘਾਟ ਕਰਕੇ ਕੱਲ੍ਹ ਤੋਂ ਦੋ-ਦੋ ਕਾਗਜ਼ ਭਰੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਇਸ਼ਾਰਿਆਂ ਵਿੱਚ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੀਐਮ ਉਮੀਦਵਾਰ ਬਣਾਉਣਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਹੁਣ ਕੋਈ ਨੋਟਬੰਦੀ ਦੀ ਗੱਲ ਨਹੀਂ ਕਰਦਾ। ਜੀਐਸਟੀ ਤੋਂ ਵੀ ਕੋਈ ਕਾਰੋਬਾਰੀ ਖੁਸ਼ ਨਹੀਂ। ਅੱਛੇ ਦਿਨ ਉਦੋਂ ਆਉਣਗੇ ਜਦੋਂ ਬੀਜੇਪੀ ਦਾ ਭੋਗ ਪਵੇਗਾ ਕਿਉਂਕਿ ਇਨ੍ਹਾਂ ਦਾ ਅਸਲੀ ਮਕਸਦ ਬੇੜਾ ਗਰਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੁਲਕ ਵਿੱਚ 12 ਫੀਸਦੀ ਬੇਰੁਜ਼ਗਾਰੀ ਹੈ।
ਦੱਸ ਦੇਈਏ ਇਸ ਰੈਲੀ ਤੋਂ ਪਹਿਲਾਂ ਕੈਪਟਨ ਨੇ ਅੱਜ ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਨੂੰ ਉਨ੍ਹਾਂ ਦੇ ਘਰ ਜਾ ਕੇ ਮਨਾਇਆ। ਇਸ ਪਿੱਛੋਂ ਉਨ੍ਹਾਂ ਕੇਪੀ ਨੂੰ ਨਾਲ ਲੈ ਕੇ ਚੌਧਰੀ ਸੰਤੋਖ ਸਿੰਘ ਦੀ ਨਾਮਜ਼ਦਗੀ ਭਰਵਾਈ। ਰਜ਼ਾਮੰਦੀ ਤੋਂ ਬਾਅਦ ਕੇਪੀ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਲਈ ਹੀ ਕੰਮ ਕਰਨਗੇ।
ਇਸ ਸਮੇਂ ਉਨ੍ਹਾਂ ਨਾਲ ਮੌਜੂਦ ਚੌਧਰੀ ਸੰਤੋਖ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਪਟਨ ਦਾ ਰਾਜ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਏਗਾ। ਅਕਾਲੀ ਦਲ ਨੇ ਨਫਰਤ ਦੀ ਭਾਵਨਾ ਜ਼ਾਹਿਰ ਕੀਤੀ ਹੈ ਜਦਕਿ ਕੈਪਟਨ ਨੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਬੀਜੇਪੀ ਸਰਕਾਰ ਵਿੱਚ ਬੇਅਦਬੀ ਹੁੰਦੀ ਹੈ। ਚੋਣਾਂ ਤੋਂ ਬਾਅਦ 1986 ਵਿੱਚ ਨਕੋਦਰ ਬੇਅਦਬੀ ਮਾਮਲੇ ਦਾ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਪੀਐਮ ਮੋਦੀ 'ਚੇ ਹਮਲਾ ਕਰਦਿਆਂ ਕਿਹਾ ਕਿ ਚੌਕੀਦਾਰ ਚੋਰ ਹੈ, ਲੋਕ ਪੀਐਮ ਨੂੰ ਚੋਰ ਕਹਿ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਵਾਰ ਨਾਲੋਂ ਵੀ ਦੁਗਣੇ ਫਰਕ ਨਾਲ ਜਿੱਤਣਗੇ।
ਚੌਧਰੀ ਦਾ ਪਰਚਾ ਭਰਾਉਣ ਗਏ ਕੈਪਟਨ ਦੀ ਮੋਦੀ 'ਤੇ ਬੁਛਾੜ
ਏਬੀਪੀ ਸਾਂਝਾ
Updated at:
22 Apr 2019 04:12 PM (IST)
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਝੂਠ ਬੋਲਦਾ ਹੈ। ਲੋਕ ਨੌਕਰੀ ਤੇ ਵਿਕਾਸ ਮੰਗ ਰਹੇ ਹਨ। 17 ਲੱਖ ਪਰਿਵਾਰ ਕਰਜ਼ੇ ਦੀ ਮਾਰ ਹੇਠ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕੁਝ ਰਾਹਤ ਜ਼ਰੂਰ ਦੇ ਰਹੀ ਹੈ, ਪਰ ਪੂਰਾ ਕਰਜ਼ਾ ਮਾਫ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਚੋਣ ਜ਼ਾਬਤਾ ਖ਼ਤਮ ਹੋ ਜਾਵੇਗਾ ਤਾਂ ਉਹ ਜਲੰਧਰ ਵਿੱਚ ਕਲੱਸਟਰ ਬਣਾਉਣਗੇ।
- - - - - - - - - Advertisement - - - - - - - - -