ਜਲੰਧਰ: ਜਲੰਧਰ ਦੇ ਜਿਓਤੀ ਚੌਕ ਕੋਲ ਸੁਦਾਮਾ ਮਾਰਕਿਟ ਵਿਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਸ ਕਪੜਾ ਮਾਰਕਿਟ ਵਿਚ ਦੋ ਦਰਜਨ ਦੇ ਕਰੀਬ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਤੇ ਭਾਰੀ ਨੁਕਸਾਨ ਹੋ ਗਿਆ। ਇਕ ਦਮ ਹੀ ਅੱਗ ਕਾਰਨ ਸਾਰੀਆਂ ਦੁਕਾਨਾਂ ਸੜ ਕੇ ਰਾਖ ਹੋ ਗਈਆਂ।
ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਲੱਗਣਾ ਬੇਹੱਦ ਸ਼ੱਕੀ ਹੈ। ਇਲਾਕੇ
ਦੇ ਵਿਧਾਇਕ ਨੇ ਮੌਕੇ 'ਤੇ ਪੁੱਜ ਕੇ ਦੁਕਾਨਦਾਰ ਨਾਲ ਦੁੱਖ ਸ਼ਾਂਝਾ ਕੀਤਾ। ਉਨ੍ਹਾਂ ਮੌਕੇ ਦੇ ਦੁਕਾਨਦਾਰਾਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਵੀ ਦਿਵਾਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਈਰ ਬਿਗ੍ਰੇਡ ਦੀਆਂ ਟੀਮਾਂ ਨੇ ਮੌਕੇ 'ਤੇ ਪੁੱਜ ਦੇ ਅੱਗ ਬੁਝਾਈ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਦਾ ਹਿਸਾਬ ਬਾਅਦ 'ਚੋਂ ਲਗਾਇਆ ਜਾਵੇਗਾ।