ਜਲੰਧਰ: ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕੁਝ ਘੰਟਿਆਂ ਦਾ ਹੀ ਸਮਾਂ ਬਾਕੀ ਹੈ। ਇਸੇ ਦੌਰਾਨ ਜਲੰਧਰ ਤੋਂ ਭਾਵੁਕ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਦਾ ਦਰਦ ਮੀਡੀਆ ਸਾਹਮਣੇ ਹੰਝੂ ਬਣ ਵਹਿ ਗਿਆ। ਉਹ ਮੀਡੀਆ ਸਾਹਮਣੇ ਫੁੱਟ-ਫੁੱਟ ਰੋ ਪਏ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੀ ਉਨ੍ਹਾਂ ਨੂੰ ਵੋਟ ਨਹੀਂ ਪਾਈ।

ਹਾਸਲ ਜਾਣਕਾਰੀ ਮਿਲੀ ਹੈ ਕਿ ਨੀਟੂ ਦੇ ਪਰਿਵਾਰ ਵਿੱਚ ਕੁੱਲ 9 ਵੋਟਾਂ ਹਨ ਪਰ ਉਨ੍ਹਾਂ ਦੇ ਖਾਤੇ ਵਿੱਚ ਮਹਿਜ਼ 5 ਵੋਟਾਂ ਹੀ ਆਈਆਂ ਹਨ। ਇਸ ਤੋਂ ਸਪਸ਼ਟ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੀ ਉਨ੍ਹਾਂ ਨੂੰ ਵੋਟ ਨਹੀਂ ਪਾਈ। ਇਸ ਬਾਰੇ ਨੀਟੂ ਨੇ ਕਿਹਾ ਕਿ ਉਨ੍ਹਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਉੱਠ ਗਿਆ ਹੈ। ਲੋਕਾਂ ਨੇ ਜਿੰਨੀਆਂ ਵੋਟਾਂ ਪਾਈਆਂ ਓਨੀਆਂ ਵੀ ਨਹੀਂ ਨਿਕਲੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।

ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਹਨ। ਹੁਣ ਤਕ 13 ਵਿੱਚੋਂ 8 ਸੀਟਾਂ 'ਤੇ ਕਾਂਗਰਸ, 4 'ਤੇ ਅਕਾਲੀ ਦਲ-ਬੀਜੇਪੀ ਤੇ ਇੱਕ ਸੀਟ 'ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅੱਗੇ ਜਾ ਰਹੇ ਹਨ। ਸੂਬੇ ਵਿੱਚ ਕੁੱਲ 13 ਸੀਟਾਂ ਹਨ ਤੇ ਇਨ੍ਹਾਂ 'ਤੇ 278 ਉਮੀਦਵਾਰ ਮੈਦਾਨ ਵਿੱਚ ਹਨ।