ਚੰਡੀਗੜ੍ਹ: ਜਗਦੀਸ਼ ਰਾਜ ਜਲੰਧਰ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਡਿਪਟੀ ਮੇਅਰ ਦਾ ਅਹੁਦਾ ਹਰਸਿਮਰਨਜੀਤ ਸਿੰਘ ਬੰਟੀ ਦੀ ਝੋਲੀ ਪਿਆ ਹੈ।
ਨਵੇਂ ਬਣੇ ਮੇਅਰ ਰਾਜਾ 5 ਵਾਰ ਕੌਂਸਲਰ ਰਹਿ ਚੁੱਕੇ ਹਨ। ਇਸ ਲਈ ਕਾਫੀ ਤਜਰਬੇਕਾਰ ਵੀ ਸਮਝੇ ਜਾਂਦੇ ਹਨ। ਜਲੰਧਰ ਨਗਰ ਨਿਗਮ ਵਿੱਚ ਕੁੱਲ 80 ਵਾਰਡ ਹਨ ਜਿਨ੍ਹਾਂ ਵਿੱਚੋਂ 65 'ਤੇ ਕਾਂਗਰਸੀ ਕੌਂਸਲਰਾਂ ਦਾ ਕਬਜ਼ਾ ਹੈ।
ਭਾਜਪਾਈ ਕੌਂਸਲਰਾਂ ਵੱਲੋਂ 8 ਵਾਰਡਾਂ, ਅਕਾਲੀ ਵੱਲੋਂ 5 ਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ। ਇਸ ਵਾਰ 80 ਵਿੱਚੋਂ 43 ਮਹਿਲਾ ਕੌਂਸਲਰ ਹਨ।