ਚੰਡੀਗੜ੍ਹ: ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਨੈਸ਼ਨਲ ਹਾਈਵੇ 'ਤੇ ਅਣਪਛਾਤੇ ਬਦਮਾਸ਼ਾਂ ਨੇ ਕੁੱਟ-ਕੁੱਟ ਕੇ ਇੱਕ ਸਿਕਿਉਰਿਟੀ ਗਾਰਡ ਦਾ ਕਤਲ ਕਰ ਦਿੱਤਾ। ਘਟਨਾ ਬੀਤੀ ਰਾਤ ਕਰੀਬ 12 ਵਜੇ ਦੀ ਹੈ।
ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਕੁਝ ਨੌਜਵਾਨਾਂ ਨੇ ਬਣੇ ਰਾਧੇ-ਰਾਧੇ ਨਾਂ ਦੇ ਰੈਸਟੋਰੈਂਟ ਦੇ ਅੰਦਰ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਸਿਕਿਉਰਿਟੀ ਗਾਰਡ ਨੇ ਉਨ੍ਹਾਂ ਨੂੰ ਰੋਕਿਆ ਤਾਂ ਮੁੰਡਿਆਂ ਨੇ ਉਸ ਨੂੰ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ।
ਵਾਰਦਾਤ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਸਿਕਿਉਰਿਟੀ ਗਾਰਡ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਨੌਜਵਾਨ ਜਾਂਦੇ-ਜਾਂਦੇ ਰੈਸਟੋਰੈਂਟ ਅੰਦਰ ਮੌਜੂਦ ਨਕਦੀ ਵੀ ਚੋਰੀ ਕਰ ਕੇ ਲੈ ਗਏ।