ਅੰਮ੍ਰਿਤਸਰ: ਜਸਬੀਰ ਸਿੰਘ ਡਿੰਪਾ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਇਹ ਜਿੱਤ ਖਡੂਰ ਸਾਹਬ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਦੀ ਹੈ ਜਿਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਇੱਕ ਕੀਤਾ। ਜਸਬੀਰ ਸਿੰਘ ਡਿੰਪਾ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਹੋਈ ਹੈ। ਡਿੰਪਾ ਨੇ ਕਿਹਾ ਕਿ ਜਿੱਤ ਤੋਂ ਬਾਅਦ ਉਨ੍ਹਾਂ ਨੇ ਮਾਸਟਰ ਪਲਾਨ ਤਿਆਰ ਕੀਤਾ ਹੈ ਜਿਸ ਤਹਿਤ ਉਹ ਇਸ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਇੱਕ ਕਰ ਦੇਣਗੇ।


ਡਿੰਪਾ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਪਹਿਲਾਂ ਕਰਨ ਵਾਲਾ ਕੰਮ ਇਹ ਹੈ ਕਿ ਬਾਰਡਰ ਨਾਲ ਲੱਗਦੀ ਜ਼ਮੀਨ ਜਿਸ ਤੇ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ, ਉਨ੍ਹਾਂ ਦੇ ਹੱਲ ਲਈ ਉਹ ਸ਼ੁਰੂ ਤੋਂ ਹੀ ਯਤਨਸ਼ੀਲ ਹੋਣਗੇ ਤੇ ਇਨ੍ਹਾਂ ਨੂੰ ਹੱਲ ਕਰਵਾ ਕੇ ਹੀ ਅਗਲਾ ਕੰਮ ਕਰਨਗੇ। ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਇਸ ਇਲਾਕੇ ਨੂੰ ਟੂਰਿਜ਼ਮ ਵਜੋਂ ਵੀ ਅੱਗੇ ਵਧਾਇਆ ਜਾਵੇਗਾ ਤੇ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਇਲਾਕੇ ਦੀ ਤਰੱਕੀ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਮੁਸ਼ਕਲਾਂ ਬਾਰੇ ਦੱਸਣਗੇ ਅਤੇ ਹੱਲ ਕਰਵਾਉਣਗੇ।

ਅਕਾਲੀ ਦਲ ਵੱਲੋਂ ਸੁਨੀਲ ਜਾਖੜ ਦੇ ਅਸਤੀਫ਼ੇ ਉੱਪਰ ਕੀਤੀ ਜਾ ਰਹੀ ਟਿੱਪਣੀ ਦੇ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਅਕਾਲੀ ਦਲ ਹੁਣ ਬਾਦਲ ਪਰਿਵਾਰ ਦਾ ਦਲ ਬਣ ਕੇ ਰਹਿ ਗਿਆ ਹੈ ਕਿਉਂਕਿ ਇਨ੍ਹਾਂ ਦੇ ਬਾਕੀ ਸਾਰੇ ਉਮੀਦਵਾਰ ਖੁਦ ਹਾਰ ਗਏ ਨੇ ਤੇ ਇਸ ਬਾਰੇ ਅਕਾਲੀ ਦਲ ਜਾਖੜ ਦਾ ਅਸਤੀਫਾ ਮੰਗਣ ਤੋਂ ਪਹਿਲਾਂ ਸੋਚੇ ਬੈਂਕਾਂ ਨੇ ਕਿਹਾ ਕਿ ਜਿੰਨਾਂ ਚਿਰ ਤੱਕ ਅਕਾਲੀ ਦਲ ਦੇ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਦਾ ਕਬਜ਼ਾ ਰਹੇਗਾ ਉਨ੍ਹਾਂ ਚਿਰ ਤਕ ਅਕਾਲੀ ਦਲ ਦਾ ਸੂਬੇ ਦੇ ਵਿੱਚ ਵਾਪਸ ਮੁੜਨਾ ਅਸੰਭਵ ਹੈ ਡਿੰਪਾ ਨੇ ਕਿਹਾ ਕਿ ਅਕਾਲੀ ਦਲ ਨੇ ਘਟੀਆ ਹਥਕੰਡੇ ਵਰਤ ਕੇ ਬਠਿੰਡਾ ਦੀ ਸੀਟ ਜਿੱਤੀ ਹੈ, ਜਿਸ ਵਿੱਚ ਬਿਕਰਮ ਮਜੀਠੀਆ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਡਿੰਪਾ ਨੇ ਕਿਹਾ ਕਿ ਲੋਕ ਹੁਣ ਅਕਾਲੀ ਦਲ ਨੂੰ ਮੂੰਹ ਨਹੀਂ ਲਾਉਣਗੇ।

ਡਿੰਪਾ ਨੇ ਕਿਹਾ ਕਿ ਉਹ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਜਾ ਰਹੇ ਨੇ ਅਤੇ ਇਲਾਕੇ ਦੀ ਤਰੱਕੀ ਬਾਰੇ ਕੱਲ੍ਹ ਤੋਂ ਹੀ ਉਹ ਵਿਚਾਰ ਕਰਨਾ ਸ਼ੁਰੂ ਕਰ ਦੇਣਗੇ। ਡਿੰਪਾ ਨੇ ਐਨਡੀਏ ਦੀ ਹੋਈ ਜਿੱਤ ਦੇ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉਠਾਏ ਅਤੇ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਤੇ ਵੀ ਸਵਾਲ ਚਿੰਨ੍ਹ ਉਠਾਏ ਅਤੇ ਕਿਹਾ ਕਿ ਭਵਿੱਖ ਵਿੱਚ ਲੋਕ ਵੀ ਇਸ ਦਾ ਜਵਾਬ ਚੋਣ ਕਮਿਸ਼ਨ ਕੋਲੋਂ ਜ਼ਰੂਰ ਮੰਗਣਗੇ।