ਚੰਡੀਗੜ੍ਹ: ਦੇਸ਼ ਵਿੱਚ ਅੱਜ ICSE ਦਾ ਨਤੀਜਾ ਐਲਾਨਿਆ ਗਿਆ ਹੈ ਜਿਸ ਵਿੱਚ ਪੰਜਾਬ ਦੀ ਜੈਸਮੀਨ ਕੌਰ ਚਹਿਲ ਨੇ 594 ਅੰਕ ਲੈ ਕੇ ਪੰਜਾਬ ’ਚ ਪਹਿਲਾ ਤੇ ਪੂਰੇ ਦੇਸ਼ ਵਿੱਚੇ ਦੂਜਾ ਸਥਾਨ ਹਾਸਲ ਕੀਤਾ। ਜੈਸਮੀਨ ਦੇ ਪਿਤਾ ਪੰਜਾਬ ਪੁਲਿਸ ਵਿੱਚ ਡੀਐਸਪੀ ਲੱਗੇ ਹਨ ਤੇ ਜਲੰਧਰ ਵਿੱਚ ਤਾਇਨਾਤ ਹਨ।
ਜੈਸਮੀਨ ਨੇ ਕੁੱਲ 99 ਫ਼ੀਸਦੇ ਅੰਕ ਹਾਸਲ ਕੀਤੇ ਹਨ। ਉਹ ਜਲੰਧਰ ਦੇ ਸੇਂਟ ਜੋਸੋਫ ਸਕੂਲ ਦਾ ਵਿਦਿਆਰਥਣ ਹੈ। ਉਸ ਦੀ ਇਸ ਪ੍ਰਾਪਤੀ ’ਤੇ ਪਰਿਵਾਰ ਤੇ ਮਾਪੇ ਬੇਹੱਦ ਖ਼ੁਸ਼ ਹਨ।
ਇਸ ਮੌਕੇ ਜੈਸਮੀਨ ਨੇ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਧ ਖ਼ੁਸ਼ੀ ਦੇ ਦਿਨ ਹੈ ਕਿਉਂਕਿ ਅੱਜ ਉਸ ਦੀ ਵਜ੍ਹਾ ਕਰ ਕੇ ਉਸ ਦੇ ਮਾਪਿਆਂ ਨੂੰ ਇਨ੍ਹਾਂ ਸਨਮਾਨ ਮਿਲ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੀ ਪ੍ਰੀਖਿਆ ਕਾਫ਼ੀ ਚੰਗੀ ਹੋਈ ਸੀ।
ਜੈਸਮੀਨ ਦੇ ਪਿਤਾ ਕਰਮਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸਾ ਕਿ ਉਨ੍ਹਾਂ ਦੀ ਧੀ ਦਾ ਨਤੀਜਾ ਇੰਨਾ ਚੰਗਾ ਆਵੇਗਾ। ਉਨ੍ਹਾਂ ਧੀ ਦੀ ਉਪਲੱਬਧੀ ’ਤੇ ਖ਼ੁਸ਼ੀ ਜ਼ਾਹਰ ਕੀਤੀ।