Machiwara Sahib : ਮਾਛੀਵਾੜਾ ਸਾਹਿਬ ਦੇ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਮੰਡ ਝੜੋਦੀ ਦੌਲਤਪੁਰ ਵਿਖੇ ਅੱਜ ਬਾਅਦ ਦੁਪਹਿਰ ਬਿਜਲੀ ਦੇ ਸ਼ਾਰਟ ਸ਼ਰਕਟ ਕਾਰਨ ਅੱਗ ਲੱਗਣ ਨਾਲ ਗਰੀਬ ਪ੍ਰਵਾਸੀ ਮਜ਼ਦੂਰਾਂ ਦੀਆਂ 7 ਝੁੱਗੀਆਂ ਸੜਕੇ ਸੁਆਹ ਹੋ ਗਈਆਂ ਹਨ, ਜਿਸ ’ਚ 7 ਬੱਕਰੀਆਂ ਜ਼ਿੰਦਾ ਸੜਨ ਤੋਂ ਇਲਾਵਾ ਲੱਖਾਂ ਰੁਪਏ ਦੀ ਨਕਦੀ ਤੇ ਘਰੇਲੂ ਕੀਮਤੀ ਸਮਾਨ ਵੀ ਜਲਕੇ ਰਾਖ਼ ਹੋ ਗਿਆ ਹੈ। 

 

 ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਝੁੱਗੀਆਂ ’ਚ ਗਰੀਬ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ, ਜਿਨ੍ਹਾਂ ’ਚੋਂ ਪੁਰਸ਼ ਮਜ਼ਦੂਰੀ ਅਤੇ ਔਰਤਾਂ ਪਸ਼ੂਆਂ ਲਈ ਹਰਾ ਚਾਰਾ ਲੈਣ ਬਾਹਰ ਗਏ ਹੋਏ ਸਨ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਮਾਛੀਵਾੜਾ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। 

 


 

ਅਚਾਨਕ ਬਿਜਲੀ ਦੇ ਲੱਗੇ ਖੰਭੇ ’ਚੋਂ ਸ਼ਾਰਟ ਸ਼ਰਕਟ ਹੋਣ ਨਾਲ ਇੱਕ ਝੁੱਗੀ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਅਤੇ ਕੁਝ ਹੀ ਪਲਾਂ ’ਚ ਬਾਕੀ ਝੁੱਗੀਆਂ ਨੂੰ ਵੀ ਅੱਗ ਨੇ ਆਪਣੀ ਚਪੇਟ ’ਚ ਲੈ ਲਿਆ। ਝੁੱਗੀਆਂ ਖਾਲੀ ਹੋਣ ਕਾਰਣ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਵਿਚ ਪਿਆ ਗਰੀਬਾਂ ਦਾ ਘਰੇਲੂ ਕੀਮਤੀ ਸਮਾਨ ,ਜਿਸ ’ਚ ਨਕਦੀ ਵੀ ਸ਼ਾਮਲ ਹੈ, ਉਹ ਅੱਗ ਦੀ ਭੇਟ ਚੜ ਗਈ।

 

ਇਸ ਅੱਗ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਦਾ ਤਕਰੀਬਨ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ,ਜਿਸ ਵਿਚ ਉਸ ਦਾ ਨਵਾਂ ਮੋਟਰਸਾਈਕਲ, 10 ਹਜ਼ਾਰ ਰੁਪਏ ਨਕਦੀ ਤੇ ਇਕ ਬੱਕਰੀ ਅੱਗ ਦੀ ਚਪੇਟ ਵਿੱਚ ਆ ਗਏ ਹਨ। ਸ੍ਰੀ ਲਾਲ ਮੁਖੀਆ ਦੀਆਂ 4 ਝੁੱਗੀਆਂ, ਇਕ ਮੋਬਾਈਲ ਸੜ ਕੇ ਸੁਆਹ ਹੋ ਗਿਆ। ਸ੍ਰੀ ਲਾਲ ਮੁਖੀਆ ਵੱਲੋਂ ਮੰਦਰ ਦੇ ਨਿਰਮਾਣ ਲਈ ਕਰੀਬ 1.50 ਲੱਖ ਰੁਪਏ ਅਲੱਗ ਤੋਂ ਨਕਦੀ ਵੀ ਜੋੜੀ ਹੋਈ ਸੀ ,ਜੋ ਕਿ ਇਸ ਅੱਗ ਭੇਟ ਚੜ੍ਹ ਗਈ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।