Punjab News: ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਨਸ਼ੇ ਵਿਕ ਰਹੇ ਹਨ ਅਤੇ ਨਸ਼ਿਆਂ ਕਾਰਨ ਨੌਜਵਾਨੀ ਮਰ ਰਹੀ ਹੈ। ਕਰਜ਼ੇ ਕਾਰਨ ਕਿਸਾਨੀ ਮਰ ਰਹੀ ਹੈ ,ਬੇਰੁਜ਼ਗਾਰੀ ਕਰਕੇ ਨੌਜਵਾਨ ਪਰੇਸ਼ਾਨ ਹਨ। ਤਨਖਾਹਾਂ ਨਾ ਮਿਲਣ ਕਾਰਨ ਪਰਿਵਾਰਾਂ ਦੀਆਂ ਲੋੜਾਂ ਨਾਂ ਪੂਰੀਆਂ ਕਰਨ ਤੇ ਇੰਪਲਾਈਜ਼ ਮਰ ਰਹੇ ਹਨ।ਜੋ ਸਰਕਾਰ ਲਈ ਅਤਿ ਸ਼ਰਮਨਾਕ ਗੱਲ ਹੈ। ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਲਹਿਰਾਗਾਗਾ ਸ਼ਹਿਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਾਉਣਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨੀ, ਚੰਡੀਗਡ਼੍ਹ ਚੋਂ ਪੰਜਾਬ ਦੇ ਅਖ਼ਤਿਆਰ ਖ਼ਤਮ ਕਰਨੇ ਇਹ ਸਭ ਕੁਝ ਪ੍ਰਾਈਵੇਟ ਕਰਨ ਦੇ ਲਈ ਰਾਹ ਸਰਕਾਰ ਖੋਲ ਰਹੀ ਹੈ। ਵਿੱਦਿਆ, ਸਿਹਤ ਸੇਵਾਵਾਂ, ਬਿਜਲੀ ਸਭ ਕੁਝ ਪ੍ਰਾਈਵੇਟ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਵੇਂ ਕੋਰੋਨਾ ਜਿੱਤਿਆ, ਮੀਡੀਆ ਦੇ ਸਹਿਯੋਗ ਨਾਲ ਕਾਲੇ ਕਾਨੂੰਨ ਜਿੱਤੇ, ਅਤੇ ਤੁਹਾਡੇ ਸਹਿਯੋਗ ਨਾਲ ਜੋ ਹੋਰ ਮਸਲੇ ਹਨ ਉਹ ਵੀ ਜ਼ਰੂਰ ਜਿੱਤਾਂਗੇ। ਉਗਰਾਹਾਂ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾ ਨਾ ਸਹਿਣਯੋਗ ਹਨ।
ਸਰਕਾਰ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।ਪੰਜਾਬ ਵਿੱਚ ਨਿੱਤ ਦਿਹਾੜੇ ਲੁੱਟਾਂ, ਖੋਹਾਂ, ਡਕੈਤੀਆਂ, ਕਤਲੋਗਾਰਤ ਬਾਰੇ ਉਗਰਾਹਾਂ ਨੇ ਤੰਜ ਕਸਦਿਆਂ ਕਿਹਾ, ਕਿ ਭਗਵੰਤ ਮਾਨ ਸਰਕਾਰ ਨੂੰ ਪੁੱਛੋ ਅਤੇ ਇਹ ਸਵਾਲ ਉਨ੍ਹਾਂ ਨੂੰ ਕਰੋ ਨਾਨੀ ਖਸਮ ਕਰੇ ਤਾਂ ਦੋਹਤਾ ਜ਼ਿੰਮੇਵਾਰ ਨਹੀਂ ਹੈ।ਉਨ੍ਹਾਂ ਦਾ ਭਾਵ ਕਿ ਇਸ ਬਾਰੇ ਅਸੀਂ ਜ਼ਿੰਮੇਵਾਰ ਨਹੀਂ ਹਾਂ, ਇਹ ਸਵਾਲ ਸਰਕਾਰ ਨੂੰ ਕੀਤਾ ਜਾਵੇ। ਸਰਕਾਰ ਕਾਰਪੋਰੇਟ ਘਰਾਣਿਆਂ ਲਈ ਰਾਹ ਖੋਲ੍ਹ ਰਹੀ ਹੈ।ਜਿਸਨੂੰ ਕਿਸੇ ਸੂਰਤ ਵਿਚ ਵੀ ਨਹੀਂ ਖੋਲ੍ਹਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਗੈਗਸਟਰਾਂ ਤੇ ਅਪਰਾਧ ਖਿਲਾਫ ਭਗਵੰਤ ਮਾਨ ਸਖ਼ਤ, ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਦਿੱਤਾ ਫਰੀ ਹੈਂਡ