ਅੰਮ੍ਰਿਤਸਰ: ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪੁੱਜੇ। ਉਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਦਿਆਂ ਕਿਹਾ ਕਿ ਇੱਥੇ ਆ ਕੇ ਹਮੇਸ਼ਾ ਚੰਗਾ ਲੱਗਦਾ ਹੈ। ਕਪਿਲ ਦੇਵ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦਾ ਸਾਲ ਵਿੱਚ ਦੋ-ਤਿੰਨ ਵਾਰ ਚੱਕਰ ਲੱਗ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆ ਕੇ ਉਨ੍ਹਾਂ ਨੂੰ ਹਮੇਸ਼ਾ ਹੀ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਕਿਸੇ ਖਾਸ ਵਜ੍ਹਾ ਕਰਕੇ ਨਹੀਂ ਆਏ ਸਗੋਂ ਸਿਰਫ ਗੁਰੂ ਘਰ ਆ ਕੇ ਦਰਸ਼ਨ ਕਰਨ ਲਈ ਆਏ ਹਨ। ਉਨ੍ਹਾਂ ਨੇ ਆਪਣੀ ਫੇਰੀ ਬਾਰੇ ਕੋਈ ਖਾਸ ਜ਼ਿਕਰ ਨਹੀਂ ਕੀਤਾ ਤੇ ਸਿਰਫ ਇੰਨਾ ਹੀ ਕਿਹਾ ਕਿ ਗੁਰਪੁਰਬ ਦਾ ਦਿਹਾੜਾ ਹੈ। ਇਸ ਲਈ ਨਤਮਸਤਕ ਹੋਣ ਆਏ ਹਨ।
ਅਗਲੇ ਸਾਲ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਤੇ ਭਾਰਤੀ ਟੀਮ ਬਾਰੇ ਕਪਿਲ ਦੇਵ ਨੇ ਕਿਹਾ ਕਿ ਭਾਰਤੀ ਟੀਮ ਵਰਲਡ ਕੱਪ ਜਿੱਤਣ ਲਈ ਸਮਰੱਥ ਹੈ। ਲੜਕਿਆਂ ਵਿੱਚ ਕਾਫੀ ਜੋਸ਼ ਹੈ। ਇਸ ਲਈ ਭਾਰਤੀ ਟੀਮ ਵਰਲਡ ਕੱਪ ਜਿੱਤਣ ਦੀ ਸਮਰਥਾ ਰੱਖਦੀ ਹੈ।