ਕਪੂਰਥਲਾ ਆਸ਼ਰਮ 'ਚ ਫਿਰ ਬੀਮਾਰ ਹੋਏ ਬੱਚੇ, ਸਰਕਾਰ ਬੇਪਰਵਾਹ
ਏਬੀਪੀ ਸਾਂਝਾ | 13 Aug 2016 01:03 PM (IST)
ਕਪੂਰਥਲਾ : ਇੱਥੋਂ ਦਾ ਸੁਖਜੀਤ ਆਸ਼ਰਮ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇੱਕ ਵਾਰ ਫਿਰ ਤਿੰਨ ਬੱਚਿਆਂ ਨੂੰ ਉਲਟਿਆਂ ਲਗਨ ਕਾਰਨ ਉਨ੍ਹਾਂ ਨੂੰ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਈਆ ਗਿਆ ਹੈ। ਜਾਣਕਾਰੀ ਮੁਤਾਬਕ 2 ਬੱਚੇ ਬੀਤੀ ਰਾਤ ਤੋਂ ਬੀਮਾਰ ਹਨ ਅਤੇ ਇੱਕ ਨੂੰ ਸਵੇਰੇ ਉਲਟੀਆਂ ਲੱਗਿਆ ਸਨ। ਸਿਵਿਲ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ, ਇਨ੍ਹਾਂ ਬੱਚਿਆਂ ਨੇ ਜਰੂਰਤ ਤੋਂ ਜਿਆਦਾ ਖਾਣਾ ਖਾ ਲਿਆ। ਇਸ ਲਈ ਹੀ ਬੱਚਿਆਂ ਨੂੰ ਇਹ ਦਿੱਕਤ ਆ ਰਹੀ ਹੈ। ਕਾਬਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਵੀ ਦੋ ਬੱਚਿਆਂ ਦੀ ਮੌਤ ਅਤੇ 32 ਬੱਚਿਆਂ ਦੇ ਬੀਮਾਰ ਹੋਣ ਦੇ ਕਾਰਨ ਇਹ ਆਸ਼ਰਮ ਖਬਰਾਂ ਵਿੱਚ ਸੀ। ਜਿਸ ਤੋਂ ਬਾਅਦ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਤੁਰੰਤ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਇੱਕ ਨੂੰ ਮੁਅਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਇੱਕ ਅਫਸਰ ਨੂੰ ਚਾਰਜਸ਼ੀਟ ਵੀ ਕੀਤਾ ਗਿਆ ਸੀ। ਪਰ ਇਸ ਸਭ ਦੇ ਬਾਵਜੂਦ ਇੱਕ ਵਾਰ ਫਿਰ ਤਿੰਨ ਬੱਚਿਆਂ ਦੀ ਹਾਲਤ ਖ਼ਰਾਬ ਹੋਈ ਹੈ। ਪਰ ਨਾ ਤਾਂ ਸਥਾਨਕ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਇਸ ਤੋਂ ਕੋਈ ਸਬਕ ਲੈ ਰਹੀ ਹੈ।