ਸੁਖਬੀਰ ਬਾਦਲ ਨੇ ਪਰਵਾਸੀਆਂ 'ਤੇ ਪਾਏ ਡੋਰੇ
ਏਬੀਪੀ ਸਾਂਝਾ | 13 Aug 2016 10:33 AM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਕੈਨੇਡਾ ਸੈਂਟਰਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆ ਮਿਹਨਤੀ ਅਤੇ ਪੜ੍ਹੇ ਲਿਖੇ ਆਗੂਆਂ ਨੂੰ ਪਾਰਟੀ ਵਿਚ ਨੁਮਾਇੰਦਗੀ ਦੇਣ ਦਾ ਫੈਸਲਾ ਕੀਤਾ ਹੈ। ਬਾਦਲ ਨੇ ਕੈਨੇਡਾ ਸੈਂਟਰਲ ਦੇ ਪ੍ਰਧਾਨ ਅਤੇ ਚੇਅਰਮੈਨ ਦੇ ਮਸ਼ਵਰੇ ਤੋਂ ਬਾਅਦ ਦੱਸਿਆ ਕਿ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਪਾਰਟੀ ਨਾਲ ਜੁੜੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਸੈਂਟਰਲ ਜ਼ੋਨ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ। ਕੈਨੇਡਾ ਸੈਂਟਰਲ ਦੇ ਸ੍ਰਪਰਸਤਾਂ ਦੀ ਸੂਚੀ 'ਚ ਗੁਰਚਰਨ ਸਿੰਘ ਧਨੋਆ, ਜਸਪਾਲ ਸਿੰਘ ਸਿੱਧੂ, ਜਗਮੀਤ ਸਿੰਘ ਮੰਡਵਾਲਾ, ਪਿਸ਼ੋਰਾ ਸਿੰਘ ਕੋਕਰੀ, ਕਰਨੈਲ ਸਿੰਘ ਦਿਉਲ, ਮੱਘਰ ਸਿੰਘ ਬਾਠ, ਅਮਰਜੀਤ ਸਿੰਘ ਗਿੱਲ, ਫੁੰਮਣ ਸਿੰਘ ਭਾਈ ਭਗਤਾ, ਸੁਖਦੇਵ ਸਿੰਘ ਦੇਹੜਕਾ, ਬਲਬੀਰ ਸਿੰਘ ਬਰਾੜ ਆਦਿ ਦੇ ਨਾਂਅ ਜ਼ਿਕਰਯੋਗ ਹਨ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨਾਂ ਦੇ ਅਹੁਦੇ ਜਗਜੀਤ ਸਿੰਘ ਰਾਉਕੇ, ਪਰਮਜੀਤ ਸਿੰਘ ਸੰਧੂ, ਬਲਜੀਤ ਸਿੰਘ ਭਰੋਵਾਲ, ਜਗਦੀਪ ਸਿੰਘ ਲਾਲੀ, ਪ੍ਰਿਤਪਾਲ ਸਿੰਘ ਸੇਖੋਂ, ਛੱਤਰੰਜਨਪਾਲ ਸਿੰਘ (ਪਾਲੀ ਵਿਰਕ), ਹਰਤੇਜ ਸਿੰਘ ਮਾਂਗਟ, ਹਰਬਿੰਦਰ ਸਿੰਘ ਬਰਾੜ, ਗੁਰਸ਼ਰਨਜੀਤ ਸਿੰਘ ਸੰਨੀ ਬੜੈਚ, ਕੁਲਦੀਪ ਸਿੰਘ ਬਰਾੜ ਸਾਹੋਕ, ਪਰਮਿੰਦਰ ਸਿੰਘ ਬੱਦੋਵਾਲ, ਪਾਲ ਬੋਪਾਰਾਏ ਨੂੰ ਦਿੱਤੇ ਗਏ ਹਨ। ਮੀਤ ਪ੍ਰਧਾਨਾਂ 'ਚ ਸਤਵੰਤ ਸਿੰਘ ਗਿੱਲ, ਕਮਲਜੀਤ ਸਿੰਘ ਬਰਾੜ, ਗੁਰਮੇਲ ਸਿੰਘ ਦੇਹੜਕਾ, ਗੁਰਮੇਲ ਸਿੰਘ ਰਾਮੂਵਾਲਾ, ਜਰਮਲ ਸਿੰਘ ਗਿੱਲ, ਸਤਵਿੰਦਰ ਸਿੰਘ ਜੌਹਲ, ਨਰਿੰਦਰਜੀਤ ਸਿੰਘ ਹੀਰ, ਹਰਦਿਆਲ ਸਿੰਘ ਬੋਪਾਰਾ, ਜਸਵਿੰਦਰ ਸਿੰਘ ਢਿੱਲੋਂ, ਤਜਿੰਦਰ ਸਿੰਘ ਫੱਤਣਵਾਲਾ, ਸੁਖਦਰਸ਼ਨ ਸਿੰਘ ਸਿੱਧੂ, ਸਤਿੰਦਰ ਸਿੰਘ ਰਿੰਕੀ ਕੁਲੇਰ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਪਾਰਟੀ ਦੇ ਹੋਰ ਅਹੁਦਿਆਂ 'ਤੇ ਵੀ ਬਹੁਤ ਸਾਰੇ ਆਗੂਆਂ ਦੀਆਂ ਨਿਯੁਕਤੀਆਂਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕੋਸ਼ਿਸ਼ ਕਰ ਰਿਹੈ ਕਿ ਉਸ ਦਾ ਪਰਵਾਸੀਆਂ 'ਚ ਵੱਧ ਤੋਂ ਵੱਧ ਅਧਾਰ ਵਧੇ। ਇਸੇ ਦੇ ਤਹਿਤ ਹੀ ਹਰ ਥਾਂ 'ਤੇ ਵੱਡੇ ਪੱਧਰ 'ਤੇ ਅਕਾਲੀ ਦਲ ਵੱਲੋਂ ਅਹੁਦੇ ਵੰਡੇ ਜਾ ਰਹੇ ਹਨ।