Kargil Vijay Divas 2022: ਕਾਰਗਿਲ ਵਿਜੇ ਦਿਵਸ ਦੇ ਅੱਜ 23 ਸਾਲ ਪੂਰੇ ਹੋ ਚੁੱਕੇ ਹਨ। ਜਿਸ ਨੂੰ ਲੈ ਕੇ ਦੇਸ਼ ਭਰ  'ਚ ਖਾਸ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਚੰਡੀਗੜ੍ਹ  'ਚ ਵੀ ਵਾਰ ਮੈਮੋਰੀਅਲ  'ਤੇ ਖਾਸ ਸਮਾਗਮ ਰੱਖਿਆ ਗਿਆ ਜਿੱਥੇ ਸੀਐੱਮ ਭਗਵੰਤ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਜੰਗੀ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਹੈ ਅਤੇ ਸ਼ਹੀਦਾਂ ਦੀ ਯਾਦ  'ਚ ਕੁਝ ਮਿੰਟ ਦਾ ਮੌਨ ਧਾਰਿਆ ਗਿਆ। ਉਹਨਾਂ ਤੋਂ ਪਹਿਲਾਂ ਵੱਖ-ਵੱਖ ਫੌਜੀ ਅਧਿਕਾਰੀਆਂ ਦੇ ਨਾਲ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਵੀ ਵਿਸ਼ੇਸ਼ ਤੌਰ  'ਤੇ ਪਹੁੰਚ ਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

  


ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਾਬਕਾ ਫੌਜੀ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਗਈ।  ਇਸ ਦੌਰਾਨ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਮੀਡੀਆ ਦੇ ਮੁਖਾਤਬ ਹੁੰਦੇ ਕਿਹਾ ਕਿ ਅੱਜ ਦੇ ਦਿਨ ਸਾਡੇ ਜਾਂਬਾਜ਼, ਬਹਾਦਰ ਫੌਜੀਆਂ ਨੇ ਆਪਣੇ ਅਫਸਰਾਂ ਦੇ ਅਧੀਨ ਟਾਈਗਰ ਹਿੱਲ ਨੂੰ ਜਿੱਤਿਆ ਸੀ ਅਤੇ ਦੇਸ਼ ਭਰ  ਦੇ ਲੋਕਾਂ 'ਚ ਦੇਸ਼ ਭਗਤੀ ਦੀ ਭਾਵਨਾ ਚੱਲੀ ਸੀ।