ਲੁਧਿਆਣਾ: ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪਲੇਠੇ ਪੁੱਤਰ ਕਰਤਾਰ ਚੰਦ ਯਮਲਾ ਜੱਟ ਦਾ ਮੰਗਲਵਾਰ ਦੇਹਾਂਤ ਹੋ ਗਿਆ। ਪਿਛਲੇ ਲੰਮੇ ਸਮੇਂ ਤੋਂ ਕਰਤਾਰ ਚੰਦ ਯਮਲਾ ਜੱਟ ਜਿਗਰ ਦੇ ਰੋਗ ਤੋਂ ਪੀੜਤ ਸਨ।


ਦੇਹਾਂਤ ਮਗਰੋਂ ਮੰਗਲਵਾਰ ਸ਼ਾਮ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਮਰਹੂਮ ਕਰਤਾਰ ਚੰਦ ਦੇ ਭਤੀਜੇ ਵਿਜੈ ਯਮਲਾ ਜੱਟ ਨੇ ਦੱਸਿਆ ਕਿ ਕਰਤਾਰ ਚੰਦ ਯਮਲਾ ਜੱਟ, ਉਸਤਾਦ ਲਾਲ ਚੰਦ ਯਮਲਾ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਸਨ। ਉਹ ਮੁਹੰਮਦ ਸਦੀਕ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ ਨਾਲ ਬਤੌਰ ਢੋਲ ਵਾਦਕ ਵਜੋਂ ਜਾਂਦੇ ਰਹੇ।