ਕੇਜਰੀਵਾਲ ਹਿੰਦੂ ਤਖ਼ਤ 'ਤੇ ਤਲਬ
ਏਬੀਪੀ ਸਾਂਝਾ | 14 Jul 2016 09:50 AM (IST)
ਪਟਿਆਲਾ: ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਟਿਆਲਾ ਦੇ ਸ੍ਰੀ ਹਿੰਦੂ ਤਖ਼ਤਦੇ ਮੁਖੀ ਸਵਾਮੀ ਪੰਚਾਨੰਦ ਗਿਰੀ ਨੇ ਭਗਵਤ ਗੀਤਾ ਦੇ ਅਪਮਾਣ ਲਈ ਤਲਬ ਕੀਤਾ ਗਿਆ ਹੈ। ਉਨ੍ਹਾਂ ਨੂੰ 16 ਜੁਲਾਈ ਨੂੰਪਟਿਆਲਾ ਦੇ ਕਾਲੀ ਮਾਤਾ ਦੇ ਮੰਦਰ 'ਚ ਬੁਲਾਇਆ ਗਿਆ ਹੈ। ਦਰਅਸਲ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ ਤੇ ਬਾਈਬਲ ਨਾਲ ਕੀਤੀ ਸੀ। ਇਸ ਤੋਂ ਬਾਅਦ 'ਆਪ' ਲੀਡਰਸ਼ਿਪ ਨੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ ਸੀ ਤੇ 18 ਨੂੰ ਕੇਜਰੀਵਾਲ ਖ਼ੁਦ ਸ੍ਰੀ ਹਰਿਮੰਦਰ ਸਾਹਿਬ ਰਸਮੀ ਤੌਰ 'ਤੇ ਮੁਆਫੀ ਮੰਗਣ ਆ ਰਹੇ ਹਨ। ਹਿੰਦੂ ਤਖ਼ਤ ਦੇ ਸਵਾਮੀ ਪੰਚਾਨੰਦ ਗਿਰੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਵੱਡੀ ਗਲਤੀ ਕੀਤੀ ਹੈ ਤੇ ਇਸ ਲਈ ਉਸ ਨੂੰ ਆਪਣੀ ਗਲਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ 'ਆਪ' ਲਗਾਤਾਰ ਗਲਤੀਆਂ ਕਰ ਰਹੀ ਹੈ। ਉਨ੍ਹਾਂਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਵਾਰਥ ਲਈ ਇਹ ਸਭ ਕੁਝ ਕਰ ਰਹੀ ਹੈ ਤੇ ਪੰਜਾਬ ਦਾ ਹਿੰਦੂ ਤੇ ਸਿੱਖ ਭਾਈਚਾਰਾ ਉਨ੍ਹਾਂ ਨੂੰ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪੂਰਾ ਭਾਈਚਾਰਾ ਹੈ ਤੇ ਇਸੇ ਭਾਈਚਾਰੇ ਨੂੰ ਤੋੜਣ ਦੀ ਕੋਸ਼ਿਸ਼ 'ਆਪ'ਕਰ ਰਹੀ ਹੈ।