ਪਟਿਆਲਾ: ਆਮ ਆਦਮੀ ਪਾਰਟੀ ਦੇ ਕਨਵੀਨਰ ਅੱਜ ਹਿੰਦੂ ਤਖਤ 'ਤੇ ਪੇਸ਼ ਨਹੀਂ ਹੋਏ। ਉਨ੍ਹਾਂ ਨੂੰ ਹਿੰਦੂ ਤਖ਼ਤ ਦੇ ਧਰਮਾਚਾਰੀਆ ਤੇ ਪੰਚਾਨੰਦ ਨੇ ਯੂਥ ਚੋਣ ਮੈਨੀਫ਼ੈਸਟੋ ਦੀ ਤੁਲਨਾ ਗੀਤਾ ਨਾਲ ਕਰਨ 'ਤੇ ਤਲਬ ਕੀਤਾ ਸੀ। ਕੇਜਰੀਵਾਲ ਤੇ ਆਸ਼ੀਸ਼ ਖੇਤਾਨ ਨੂੰ 16 ਜੁਲਾਈ ਨੂੰ ਸ਼੍ਰੀ ਕਾਲੀ ਮਾਤਾ ਮੰਦਰ ਆ ਕੇ ਮਾਫ਼ੀ ਮੰਗਣ ਦੇ ਨੋਟਿਸ ਭੇਜੇ ਗਏ ਸਨ। ਇਹ ਲੀਡਰ ਅੱਜ ਨਹੀਂ ਪਹੁੰਚੇ।

 

 

ਹਿੰਦੂ ਸੁਰੱਖਿਆ ਸੰਮਤੀ ਪੰਜਾਬ ਦੇ ਜਨਰਲ ਸਕੱਤਰ ਰਾਜੇਸ਼ ਕੇਹਰ ਨੇ ਆਖਿਆ ਹੈ ਕਿ ਕੇਜਰੀਵਾਲ ਵੱਲੋਂ ਅਜਿਹਾ ਕਰਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਆਖਿਆ ਕਿ ਕੇਜਰੀਵਾਲ ਨੂੰ ਹਿੰਦੂਆਂ ਦੀ ਕਦਰ ਨਹੀਂ ਹੈ। ਉਨ੍ਹਾਂ ਵੱਲੋਂ ਹੁਣ ਸਮੂਹ ਹਿੰਦੂ ਸੰਗਠਨਾਂ ਦੀ ਬੈਠਕ ਬੁਲਾਈ ਜਾਏਗੀ। ਹਿੰਦੂ ਤਖਤ ਦੇ ਧਰਮਾਚਾਰੀਆਂ ਨੂੰ ਹਰਿਦੁਆਰ ਵਿੱਚ ਮਿਲ ਕੇ ਗੁਜਾਰਿਸ਼ ਕਰਨਗੇ ਕਿ ਕੇਜਰੀਵਾਲ ਨੂੰ ਹਿੰਦੂ ਸਮਾਜ ਵਿੱਚੋਂ ਬਾਹਰ ਕੱਢਿਆ ਜਾਵੇ।

 

 

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਕਿ ਕੇਜਰੀਵਾਲ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ 295 ਦਾ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।