ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚ ਰਹਿਣ ਲਈ ਨਵਾਂ ਟਿਕਾਣਾ ਮਿਲ ਗਿਆ ਹੈ। ਵੋਟ ਬੈਂਕ ਤੇ ਪ੍ਰਚਾਰ ਵਿੱਚ ਸਹੂਲਤ ਦੇ ਹਿਸਾਬ ਨਾਲ ਕੇਜਰੀਵਾਲ ਨੇ ਜਲੰਧਰ ਦੇ ਇੱਕ ਪਿੰਡ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ। ਜਿਸ ਘਰ ਵਿੱਚ ਕੇਜਰੀਵਾਲ ਰਹਿਣਗੇ, ਉਹ ਪਾਰਟੀ ਦੇ ਹੀ ਇੱਕ ਨੇਤਾ ਦਾ ਘਰ ਹੈ।

 

 

 

 

ਚੋਣ ਪ੍ਰਚਾਰ ਦੇ ਲਈ ਇਸ ਘਰ ਨੂੰ ਟਿਕਾਣਾ ਬਣਾਉਣ ਪਿੱਛੇ ਕੇਜਰੀਵਾਲ ਦਾ ਇੱਕ ਖਾਸ ਮਕਸਦ ਹੈ। ਇੱਕ ਤਾਂ ਇਹ ਨੈਸ਼ਨਲ ਹਾਈਵੇ ਨਾਲ ਲੱਗਦਾ ਹੈ ਤਾਂ ਕਿ ਕਿਸੇ ਵੀ ਵੇਲੇ ਆਉਣ-ਜਾਣ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਦੂਜਾ ਇਹ ਕਿ ਪੰਜਾਬ ਦੇ ਜਿਸ ਦਲਿਤ ਵੋਟ ਬੈਂਕ ਤੇ ਜਿਸ ਇਲਾਕੇ 'ਤੇ ਕੇਜਰੀਵਾਲ ਦੀ ਖਾਸ ਨਜ਼ਰ ਹੈ, ਉਸ ਇਲਾਕੇ ਵਿੱਚ ਹੀ ਇਹ ਘਰ ਪੈਂਦਾ ਹੈ।

 

 

 

 

 

ਪੰਜਾਬ ਬਨਾਮ ਬਾਹਰੀ ਦੇ ਵਿਵਾਦ ਨੂੰ ਵਧਣ ਤੋਂ ਰੋਕਣ ਲਈ ਹੀ ਕੇਜਰੀਵਾਲ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਉਹ ਪੰਜਾਬ ਵਿੱਚ ਹੀ ਰਹਿਣਗੇ। ਹੁਣ ਜਲੰਧਰ ਜ਼ਿਲ੍ਹੇ ਦੇ ਗੋਹਾਵਰ ਦੇ ਇਸ ਘਰ ਤੋਂ ਹੀ ਚੋਣਾਂ ਤੱਕ ਕੇਜਰੀਵਾਲ ਸਾਰਾ ਕੰਮਕਾਜ ਵੇਖਣਗੇ।

 

 

 

 

 

ਸੱਤ ਕਮਰਿਆਂ ਵਾਲੇ ਇਸ ਘਰ ਵਿੱਚ ਹਾਲੇ ਸਾਫ-ਸਫਾਈ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉੱਥੇ ਕੇਜਰੀਵਾਲ ਰਹਿਣਗੇ ਤੇ ਥੱਲੇ ਉਨ੍ਹਾਂ ਦੀ ਕੋਰ ਟੀਮ ਦੇ ਮੈਂਬਰ। ਇਸ ਜਗ੍ਹਾ ਤੋਂ ਪੰਜਾਬ ਦੇ ਹਰ ਦੂਰ-ਦਰਾਜ਼ ਇਲਾਕਿਆਂ ਤੱਕ ਵੀ ਸਿਰਫ ਦੋ-ਤਿੰਨ ਘੰਟਿਆਂ ਵਿੱਚ ਪੁੱਜਿਆ ਜਾ ਸਕਦਾ ਹੈ।