ਨਵੀਂ ਦਿੱਲੀ:ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਪ੍ਰੋਗਰਾਮਾਂ ਲਈ ਦਿੱਲੀ ਸਰਕਾਰ ਅਲੱਗ ਤੋਂ 10 ਕਰੋੜ ਰੁਪਏ ਦਾ ਫੰਡ ਮੁਹੱਈਆ ਕਰਾਏਗੀ। ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਪੰਜਾਬੀ ਚੇਅਰ ਸਥਾਪਿਤ ਕਰਨ ਲਈ ਛੇਤੀ ਹੀ ਕੈਬਨਿਟ ਵਿੱਚ ਪ੍ਰਸਤਾਵ ਪਾਸ ਕੀਤਾ ਜਾਏਗਾ।
ਸ਼੍ਰੀ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਲਈ ਦਸਤਾਵੇਜ਼ੀ ਫ਼ਿਲਮ, ਨਾਟਕ, ਗੁਰਬਾਣੀ ਸੰਗੀਤ ਸਮਾਗਮ ਕੌਮਾਂਤਰੀ ਸੈਮੀਨਾਰ ਲਾਈਟ ਐਂਡ ਸਾਊਂਡ ਸ਼ੋਅ, ਕੌਫੀ ਟੇਬਲ ਬੁੱਕ ਤੇ ਪ੍ਰਦਰਸ਼ਨੀ ਸਮੇਤ ਕਈ ਪ੍ਰੋਗਰਾਮ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਵਾਏ ਜਾਣਗੇ।
ਇਹ ਫ਼ੈਸਲੇ ਮੰਗਲਵਾਰ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ ਹੇਠ ਪੰਜਾਬੀ ਅਕਾਦਮੀ ਦੀ ਗਵਰਨਿੰਗ ਕੌਂਸਲ ਨਾਲ ਹੋਈ ਬੈਠਕ ਵਿੱਚ ਲਏ ਗਏ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਪੰਜਾਬੀ ਚੇਅਰ ਲਈ ਕੈਬਨਿਟ ਜਲਦੀ ਫ਼ੈਸਲਾ ਕਰੇਗੀ। ਪੰਜਾਬੀ ਅਕਾਦਮੀ ਦਿੱਲੀ ਦੀ ਬੇਨਤੀ ’ਤੇ ਉਪ ਮੁੱਖ ਮੰਤਰੀ ਨੇ ਦਿੱਲੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ ਜੀਵਨ ’ਤੇ ਅਧਾਰਤ ਡਿਜੀਟਲ ਲਾਇਬ੍ਰੇਰੀ/ਮਿਊਜ਼ੀਅਮ ਬਣਾਉਣ ’ਤੇ ਸਹਿਮਤੀ ਪ੍ਰਗਟ ਕੀਤੀ ਤੇ ਸਬੰਧਤ ਅਧਿਕਾਰੀਆਂ ਨੂੰ ਜਗ੍ਹਾ ਵੇਖਣ ਦੇ ਆਦੇਸ਼ ਦਿੱਤੇ।
ਸਿਸੋਦੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਸਨ। ਅੱਜ ਦੇ ਦੌਰ ਵਿੱਚ ਉਨ੍ਹਾਂ ਦੇ ਉਪਦੇਸ਼ਾਂ ਦਾ ਮਹੱਤਵ ਹੋਰ ਵੱਧ ਜਾਂਦਾ ਹੈ। ਉਨ੍ਹਾਂ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਤੇ ਕੇਵਲ ਸਿੱਖ ਹੀ ਨਹੀਂ ਹੋਰ ਧਰਮਾਂ ਦੇ ਲੋਕ ਵੀ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਹਨ।
ਸਾਬਕਾ ਵਿਧਾਇਕ ਤੇ ਪੰਜਾਬੀ ਅਕਾਦਮੀ ਦੇ ਉਪ ਪ੍ਰਧਾਨ ਜਰਨੈਲ ਸਿੰਘ ਸਹਿਤ ਤਮਾਮ ਅਕਾਦਮੀ ਮੈਂਬਰਾਂ ਨਾਲ ਹੋਈ ਬੈਠਕ ’ਚ ਪੰਜਾਬੀ ਅਧਿਆਪਕਾਂ ਦਾ ਮੁੱਦਾ ਵੀ ਉੱਠਿਆ, ਜਿਸ ’ਤੇ ਉੱਪ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਦਾ ਹੱਲ ਕੱਢ ਲਿਆ ਜਾਵੇਗਾ। ਇਸ ਸਬੰਧ ਵਿੱਚ ਸਿੱਖਿਆ ਨਿਰਦੇਸ਼ਾਲਿਆਂ ਨੂੰ ਜ਼ਰੂਰੀ ਨਿਰਦੇਸ਼ ਦੇ ਦਿੱਤੇ ਗਏ ਹਨ।
ਕੇਜਰੀਵਾਲ ਸਰਕਾਰ ਵੱਲੋਂ ਸਿੱਖਾਂ ਤੇ ਪੰਜਾਬੀਆਂ ਲਈ ਵੱਡੇ ਫੈਸਲੇ
ਏਬੀਪੀ ਸਾਂਝਾ
Updated at:
14 Aug 2019 12:44 PM (IST)
ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਪ੍ਰੋਗਰਾਮਾਂ ਲਈ ਦਿੱਲੀ ਸਰਕਾਰ ਅਲੱਗ ਤੋਂ 10 ਕਰੋੜ ਰੁਪਏ ਦਾ ਫੰਡ ਮੁਹੱਈਆ ਕਰਾਏਗੀ। ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਪੰਜਾਬੀ ਚੇਅਰ ਸਥਾਪਿਤ ਕਰਨ ਲਈ ਛੇਤੀ ਹੀ ਕੈਬਨਿਟ ਵਿੱਚ ਪ੍ਰਸਤਾਵ ਪਾਸ ਕੀਤਾ ਜਾਏਗਾ।
- - - - - - - - - Advertisement - - - - - - - - -