ਲੁਧਿਆਣਾ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੀ ਆਈ.ਐਸ.ਆਈ. ਤੇ ਵਿਦੇਸ਼ਾਂ ਵਿੱਚ ਬੈਠੇ ਆਕਾ ਜੋ ਬੋਲਦੇ ਹਨ, ਕੇਜਰੀਵਾਲ ਵੀ ਉਹ ਹੀ ਬੋਲੀ ਬੋਲਦੇ ਹਨ।


 

ਉਨ੍ਹਾਂ ਕਿਹਾ ਕਿ ਆਈ.ਐਸ.ਆਈ. ਦੀ ਲਿਖੀ ਸਕ੍ਰਿਪਟ ਦੇ ਇਸ਼ਾਰੇ 'ਤੇ ਹੀ ਕੇਜਰੀਵਾਲ ਪੰਜਾਬ ਨੂੰ ਤੋੜਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੀ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅੰਨਾ ਹਜਾਰੇ ਨੇ ਸ਼ੁਰੂ ਕੀਤਾ ਸੀ। ਕੇਜਰੀਵਾਲ ਨੇ ਕੁਰਸੀ ਦੇ ਲਾਲਚ ਵਿੱਚ ਅੰਨਾ ਹਜਾਰੇ ਨੂੰ ਬਾਹਰ ਕੱਢ ਦਿੱਤਾ। ਹਜਾਰੇ ਹੀ ਨਹੀਂ ਹੋਰ ਜੋ ਵੀ ਕੇਜਰੀਵਾਲ ਦੇ ਖਿਲਾਫ ਬੋਲਿਆ, ਉਸ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ।

 

ਉਨ੍ਹਾਂ ਤਾਂ ਇੱਥੋਂ ਤੱਕ ਵੀ ਕਿਹਾ ਕਿ ਜਦੋਂ ਮੌਜ-ਮਸਤੀ ਕਰਨੀ ਹੁੰਦੀ ਹੈ, ਉਸ ਵੇਲੇ ਕੇਜਰੀਵਾਲ ਪੰਜਾਬ ਦਾ ਰੁਖ਼ ਕਰ ਲੈਂਦੇ ਹਨ। ਐਸ.ਵਾਈ.ਐਲ. ਦੇ ਮੁੱਦੇ 'ਤੇ ਬਿਟੂ ਨੇ ਕਿਹਾ ਕਿ ਜੇਕਰ ਫੈਸਲਾ ਪੰਜਾਬ ਦੇ ਹੱਕ ਵਿੱਚ ਨਹੀਂ ਹੁੰਦਾ ਤਾਂ ਪਾਣੀ ਦੇ ਮੁੱਦੇ ਤੇ ਰਾਜਨੀਤੀ ਕੀਤੀ ਜਾਏਗੇ।