ਚੰਡੀਗੜ੍ਹ : ਦਿੱਲੀ ਦੇ ਮੁੱਖ ਅਰਵਿੰਦ ਕੇਜੀਰਵਾਲ ਐਤਵਾਰ ਤੋਂ 10 ਦਿਨ (20 ਨਵੰਬਰ ਤੋਂ 30 ਨਵੰਬਰ) ਤੱਕ ਪੰਜਾਬ ਦੌਰੇ ਉੱਤੇ ਹਨ। ਦੌਰੇ ਦੀ ਸ਼ੁਰੂਆਤ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਤੋਂ ਕਰ ਰਹੇ ਹਨ। ਕੇਜਰੀਵਾਲ ਦਾ ਪੰਜਾਬ ਪ੍ਰੋਗਰਾਮ ਇਸ ਤਰ੍ਹਾਂ ਹੈ-
20 ਨਵੰਬਰ ਨੂੰ ਦੌਰੇ ਦੀ ਸ਼ੁਰੂਆਤ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਤੋਂ ਕੀਤੀ ਜਾ ਰਹੀ ਹੈ। 21 ਨਵੰਬਰ ਨੂੰ ਕੋਟ ਸ਼ਮੀਰ ਬਠਿੰਡਾ ਅਤੇ ਗਿੱਦੜਬਾਹਾ ਰੈਲੀਆਂ ਨੂੰ ਸੰਬੋਧਿਤ ਕੀਤਾ ਜਾਵੇਗਾ।
22 ਨਵੰਬਰ ਨੂੰ ਨਿਹਾਲ ਸਿੰਘ ਵਾਲਾ( ਮੋਗਾ), ਚੀਮਾ ਜੋਧਪੁਰ ਬਰਨਾਲਾ, 23 ਨੂੰ ਸੰਗਰੂਰ, 24 ਨੂੰ ਸਮਾਣਾ ਤੇ ਰੋਪੜ , 25 ਨੂੰ ਫ਼ਤਿਹਗੜ੍ਹ ਸਾਹਿਬ , 26 ਨੂੰ ਜਲੰਧਰ ਤੇ ਕਪੂਰਥਲਾ, 27 ਨੂੰ ਤਰਨਤਾਰਨ ਤੇ ਅੰਮ੍ਰਿਤਸਰ, 28 ਨੂੰ ਗੁਰਦਾਸਪੁਰ ਤੇ ਬਟਾਲਾ, 29 ਨੂੰ ਮਕੇਰੀਆ ਤੇ ਪਠਾਨਕੋਟ ਅਤੇ 30 ਨਵੰਬਰ ਨੂੰ ਦੌਰੇ ਦੇ ਅੰਤਿਮ ਦਿਨ ਗੁਰਦਾਸਪੁਰ ਦੇ ਹਰਗੋਬਿੰਦਪੁਰ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੁੱਝ ਉਮੀਦਵਾਰਾਂ ਦਾ ਵੀ ਐਲਾਨ ਕਰ ਸਕਦੇ ਹਨ।