ਨਵੀਂ ਦਿੱਲੀ: ‘ਰਾਏਸ਼ੁਮਾਰੀ 2020’ ਬਾਰੇ ਬਿਆਨਬਾਜ਼ੀ ਕਰਕੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਬੇਸ਼ੱਕ ਵਿਦੇਸ਼ਾਂ ਵਿੱਚੋਂ ਵੱਡੀ ਹਮਾਇਤ ਮਿਲੀ ਹੈ ਪਰ ਪਾਰਟੀ ਹਾਈਕਮਾਨ ਕਾਫੀ ਔਖੀ ਨਜ਼ਰ ਆ ਰਹੀ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਰੀਵਾਲ ਖਹਿਰਾ ਨਾ ਖਫਾ ਹਨ। ਬੁੱਧਵਾਰ ਨੂੰ ਕੇਜਰੀਵਾਲ ਨੇ ਖਹਿਰਾ ਨੂੰ ਮਿਲਣ ਤੋਂ ਵੀ ਨਾਂਹ ਕਰ ਦਿੱਤੀ।

 

ਇਸ ਮਗਰੋਂ ਖਹਿਰਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲਣ ਗਏ ਤਾਂ ਉਨ੍ਹਾਂ ਵੀ ਸਿੱਧੇ ਮੂੰਹ ਗੱਲ਼ ਨਹੀਂ ਕੀਤੀ। ਸਿਸੋਦੀਆ ਨੇ ਕਿਹਾ ਕਿ ਆਪ ਦਾ ‘ਰਾਏਸ਼ੁਮਾਰੀ 2020’ ਨਾਲ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਖਹਿਰਾ ਪੰਜਾਬ ਇਕਾਈ ਦੇ ਪਾਰਟੀ ਪ੍ਰਧਾਨ ਰਾਹੀਂ ਆਪਣਾ ਪੱਖ ਲਿਖਤੀ ਰੂਪ ਵਿੱਚ ਭੇਜਣ।

ਪਿਛਲੇ ਹਫ਼ਤੇ ਖਹਿਰਾ ਨੇ ’ਸਿੱਖ ਰਾਏਸ਼ੁਮਾਰੀ 2020’ ਦੇ ਹੱਕ ਵਿੱਚ ਬੋਲਦਿਆਂ ਕਿਹਾ ਸੀ ਕਿ ਸਿੱਖਾਂ ਨੂੰ ਆਪਣੇ ਉੱਤੇ ਹੋਏ ਜੁਲਮਾਂ ਵਿਰੁੱਧ ਇਨਸਾਫ਼ ਹਾਸਲ ਕਰਨ ਦਾ ਹੱਕ ਹੈ। ਬਾਅਦ ਵਿੱਚ ਭਾਵੇਂ ਖਹਿਰਾ ਨੇ ਸਫਾਈ ਵੀ ਦਿੱਤੀ ਸੀ ਪਰ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਖਹਿਰਾ ਦੇ ਅਸਤੀਫੇ ਦੀ ਮੰਗ ਕੀਤੀ ਸੀ।