ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਨਾ ਮਿਲਣ ਵਾਲੀ ਖ਼ਬਰ ਪਲਾਂਟਡ ਹੈ। ਉਹ ਧਰਨਾ ਖ਼ਤਮ ਕਰਨ ਕਰਕੇ ਕਿਸੇ ਨੂੰ ਵੀ ਨਹੀਂ ਮਿਲੇ ਸੀ।   ਉਨ੍ਹਾਂ ਕਿਹਾ, "ਮੈਂ ਹੈਰਾਨ ਹਾਂ ਇੱਕ ਖ਼ਬਰ ਏਜੰਸੀ ਅਜਿਹਾ ਕਰ ਰਹੀ ਹੈ।" ਖਹਿਰਾ ਨੇ ਕੁਰਸੀ ਦੇ ਸਵਾਲ 'ਤੇ ਕਿਹਾ ਕਿ ਇਹੋ ਜਿਹੀਆਂ ਕੁਰਸੀਆਂ ਦੀ ਕਦੇ ਪ੍ਰਵਾਹ ਨਹੀਂ ਕੀਤੀ। ਯਾਦ ਰਹੇ ਮੀਡੀਆ ਵਿੱਚ ਖਬਰ ਛਪੀ ਸੀ ਕਿ ‘ਰਾਏਸ਼ੁਮਾਰੀ 2020’ ਬਾਰੇ ਬਿਆਨਬਾਜ਼ੀ ਕਰਕੇ ਪਾਰਟੀ ਸੁਪਰੀਮੋ ਅਰਵਿੰਦ ਕੇਰੀਵਾਲ ਖਹਿਰਾ ਨਾਲ ਖਫਾ ਹਨ। ਕੇਜਰੀਵਾਲ ਨੇ ਖਹਿਰਾ ਨੂੰ ਮਿਲਣ ਤੋਂ ਵੀ ਨਾਂਹ ਕਰ ਦਿੱਤੀ। ਇਸ ਮਗਰੋਂ ਖਹਿਰਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲਣ ਗਏ ਤਾਂ ਉਨ੍ਹਾਂ ਵੀ ਸਿੱਧੇ ਮੂੰਹ ਗੱਲ਼ ਨਹੀਂ ਕੀਤੀ। ਮਾਈਨਿੰਗ ਮਾਫੀਆ ਵੱਲੋਂ ਵਿਧਾਇਕ ਸੰਦੋਆ ਉੱਪਰ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਸਿਆਸੀ ਸ਼ਹਿ 'ਤੇ ਹੋਇਆ ਹੈ। ਜੇ ਕੋਈ ਕਾਰਵਾਈ ਨਾ ਹੋਈ ਤਾਂ ਕੱਲ੍ਹ ਗਵਰਨਰ ਨੂੰ ਮਿਲਾਂਗੇ। ਮੁੱਖ ਮੰਤਰੀ ਦਾ ਵਿਰੋਧ ਕਰਾਂਗੇ। ਰੋਪੜ ਦੇ ਐਸਐਸਪੀ ਤੇ ਡੀਸੀ ਦਾ ਦਫਤਰ ਘੇਰਾਂਗੇ।