ਖਹਿਰਾ ਵੱਲੋਂ ਸੁਖਬੀਰ ਨੂੰ ਅਮਿਤ ਸ਼ਾਹ ਕੋਲ ਸਿੱਖਾਂ ਦੇ ਮੁੱਦੇ ਚੁੱਕਣ ਦੀ ਸਲਾਹ
ਏਬੀਪੀ ਸਾਂਝਾ | 07 Jun 2018 03:28 PM (IST)
ਚੰਡੀਗੜ੍ਹ: ਸੁਖਪਾਲ ਖਹਿਰਾ ਨੇ ਕੁਝ ਸਮਾਂ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਸਮੇਂ ਚੁੱਕੇ ਜਾਣ ਲਈ ਕੁਝ ਮੁੱਦੇ ਸਾਂਝੇ ਕੀਤੇ ਹਨ। ਇਨ੍ਹਾਂ ਵਿੱਚੋਂ ਸਿੱਖਾਂ ਦੇ ਮੁੱਦੇ ਪ੍ਰਮੁੱਖ ਹਨ। https://twitter.com/SukhpalKhaira/status/1004573519412453378 ਵਿਖਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਤੇ ਆਮ ਆਮਦੀ ਪਾਰਟੀ ਦੇ ਨੇਤਾ ਖਹਿਰਾ ਨੇ ਟਵੀਟ ਰਾਹੀਂ ਸੁਖਬੀਰ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਹ ਜੂਨ 1984 ਦੇ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਦਰਬਾਰ ਸਾਹਿਬ ਉੱਪਰ ਕੀਤੇ ਫ਼ੌਜੀ ਹਮਲੇ ਸਬੰਧੀ ਸਾਰੇ ਦਸਤਾਵੇਜ਼ ਉਜਾਗਰ ਕਰਨ ਲਈ ਅਮਿਤ ਸ਼ਾਹ ਉੱਪਰ ਆਪਣੇ ਚੰਗੇ ਸਬੰਧਾਂ ਰਾਹੀਂ ਦਬਾਅ ਬਣਾਉਣ। https://twitter.com/SukhpalKhaira/status/1004564941058248706 ਇਸ ਤੋਂ ਇਲਾਵਾ ਉਨ੍ਹਾਂ ਸੁਖਬੀਰ ਬਾਦਲ ਨੂੰ ਟੈਗ ਕਰਕੇ ਬਲੂ ਸਟਾਰ ਸਮੇਂ ਫ਼ੌਜ ਵੱਲੋਂ ਸਿੱਖ ਰੈਫਰੈਂਸ ਲਾਈਬ੍ਰੇਰੀ ਵਿੱਚੋਂ ਦੁਰਲਭ ਪੁਸਤਕਾਂ ਪੰਥ ਨੂੰ ਵਾਪਸ ਕੀਤੇ ਜਾਣ ਦੀ ਮੰਗ ਅਮਿਤ ਸ਼ਾਹ ਕੋਲ ਚੁੱਕਣ ਦੀ ਗੱਲ ਵੀ ਕਹੀ। ਖਹਿਰਾ ਨੇ ਸੁਖਬੀਰ ਬਾਦਲ ਨੂੰ ਇਹ ਵੀ ਕਿਹਾ ਹੈ ਕਿ ਉਹ ਇਨ੍ਹਾਂ ਸਾਰਥਕ ਮੁੱਦਿਆਂ ਨੂੰ ਅਮਿਤ ਸ਼ਾਹ ਸਨਮੁਖ ਚੁੱਕਣ ਨਾ ਕਿ ਸਿਰਫ਼ ਸੀਟਾਂ ਦੀ ਹਿੱਸੇਦਾਰੀ ਦੀ 'ਭੀਖ' ਹੀ ਮੰਗਣ।