ਪਾਨੀਪਤ: ਹਰਿਆਣਾ ਦੇ ਪਾਨੀਪਤ 'ਚ ਖਾਲਿਸਤਾਨੀਆਂ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਪੰਜਾਬ ਪੁਲਿਸ ਦੇ ਸਪੈਸ਼ਲ ਸੈਲ ਨੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਕੀਤਾ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤਾ ਮੁਲਜ਼ਮ ਵਿਦੇਸ਼ 'ਚ ਲੁਕੇ ਖਾਲਿਸਤਾਨੀਆਂ ਦੇ ਸੰਪਰਕ 'ਚ ਸੀ।


ਇਹ ਵੀ ਜਾਣਕਾਰੀ ਮਿਲੀ ਕਿ ਉਹ ਡਿਜੀਟਲ ਮਾਧਿਆਮ ਰਾਹੀਂ ਵਿਦੇਸ਼ਾਂ 'ਚ ਜਿਵੇਂ ਕਿ ਅਮਰੀਕਾ ਤੇ ਦੁਬਈ ਬੈਠੇ ਖਾਲਿਸਤਾਨੀਆਂ ਦੇ ਸੰਪਰਕ 'ਚ ਸੀ। ਉਹ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ। ਕਾਊਂਟਰ ਇੰਟੈਲੀਜੈਂਸ ਟੀਮ ਨੇ ਐਸਪੀ ਸਸ਼ਾਂਕ ਕੁਮਾਰ ਸਾਵਨ ਨੂੰ ਮਾਮਲੇ ਤੋਂ ਜਾਣੂ ਕਰਵਾਇਆ। ਗ੍ਰਿਫ਼ਤਾਰ ਮੁਲਜ਼ਮ ਤੋਂ ਪੰਜਾਬ ਪੁਲਿਸ ਪੁੱਛਗਿਛ ਕਰ ਰਹੀ ਹੈ।


ਪੰਜਾਬ ਪੁਲਿਸ ਦੀ ਟੀਮ ਨੇ ਮਾਡਲ ਟਾਊਨ ਥਾਣਾ ਪੁਲਿਸ ਦੇ ਨਾਲ ਮਿਲ ਕੇ ਬੁੱਧਵਾਰ ਗੌਤਮ ਨਗਰ 'ਚ ਰਹਿ ਰਹੇ ਗੁਰਪ੍ਰੀਤ ਦੇ ਘਰ ਰੇਡ ਕੀਤੀ। ਰਾਹ 'ਚ ਹੀ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਕੋਲ ਮੁਲਜ਼ਮ ਦਾ ਫੋਟੋ ਤੇ ਪਤਾ ਵੀ ਸੀ। ਦੱਸਿਆ ਗਿਆ ਕਿ ਗੁਰਪ੍ਰੀਤ ਪਾਨੀਪਤ ਕੋਰਟ 'ਚ ਵਕੀਲ ਕੋਲ ਮੁਨਸ਼ੀ ਸੀ। ਦੋ ਮਹੀਨੇ ਪਹਿਲਾਂ ਉਸ ਨੇ ਪੰਜਾਬ ਦੀ ਰਹਿਣ ਵਾਲੀ ਕੁੜੀ ਨਾਲ ਲਵ ਮੈਰਿਜ ਕਰਵਾਈ ਹੈ।


ਕਾਊਂਟਰ ਇੰਟੈਲੀਜੈਂਸ ਨੇ ਸੱਤ ਫਰਵਰੀ ਨੂੰ ਤਰਨ ਤਾਰਨ ਦੇ ਭਲੋਜਲਾ ਦੇ  ਜਗਰੂਪ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੇ ਸਾਥੀ ਫਤਹਿਗੜ੍ਹ ਦੇ ਜਗਦੇਵ ਸਿੰਘ ਜੱਗਾ ਨੂੰ ਗ੍ਰਿਫਤਾਰ ਕੀਤਾ। ਗੁਰਪ੍ਰੀਤ ਇਨ੍ਹਾਂ ਦੋਵਾਂ ਦਾ ਸਾਥੀ ਰਹਿ ਚੁੱਕਾ ਹੈ। ਪੁਲਿਸ ਦੇ ਮੁਤਾਬਕ ਜਗਦੇਵ ਜਰਮਨੀ ਤੇ ਇੰਗਲੈਂਡ 'ਚ ਬੈਠੇ ਪਰਮਜੀਤ ਤੇ ਮੁਲਤਾਨੀ ਦੇ ਸੰਪਰਕ 'ਚ ਸੀ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904