ਇਹ ਵੀ ਪੜ੍ਹੋ : ਤੁਸੀਂ ਘਰ ਤੇ ਦੁਕਾਨ 'ਚ ਬੈਠੇ ਵੀ ਨਹੀਂ ਸੇਫ! ਲੁਧਿਆਣਾ 'ਚ ਦੁਕਾਨ ਅੰਦਰ ਵੜ ਟਰੈਕਟਰ ਨੇ ਮਚਾਈ ਤਬਾਹੀ
ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ 5 ਦਸੰਬਰ ਨੂੰ ਖੰਨਾ ਪੁਲਿਸ ਨੇ ਮਹਿੰਦਰ ਵਰਮਾ ਡੀਕੇ ਅਤੇ ਰਮੇਸ਼ ਚੌਹਾਨ ਨੂੰ 2 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਸੀ। ਇਹ ਦੋਵੇਂ ਸ਼ੂਟਰ ਹਨ। ਜਿਹਨਾਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਅਮਰੀਕਾ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਉਰਫ ਲਾਡੀ ਨਾਲ ਸਬੰਧਤ ਹਨ। ਅੰਮ੍ਰਿਤ ਬੱਲ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ ਅਤੇ ਗੋਲਡੀ ਬਰਾੜ ਨਾਲ ਵੀ ਉਸਦੇ ਲਿੰਕ ਹਨ। ਨਵੰਬਰ 2022 ਚ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਦੇ ਕਹਿਣ ਉਪਰ ਡੀਕੇ ਤੇ ਚੌਹਾਨ ਪਹਿਲੀ ਵਾਰ ਯਮੁਨਾਨਗਰ ਵਿਖੇ ਇਕੱਠੇ ਹੋਏ ਸੀ। ਇਹਨਾਂ ਨੇ ਟਾਰਗੇਟ ਕਿਲਿੰਗ ਕਰਨੀ ਸੀ ਪ੍ਰੰਤੂ ਉਹ ਸਫਲ ਨਹੀਂ ਹੋ ਸਕੇ ਸੀ।
ਇਹ ਵੀ ਪੜ੍ਹੋ : ਹਾਈਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਸੀਐਮ ਮਾਨ ਬੰਦ ਕੀਤੀ ਸ਼ਰਾਬ ਫੈਕਟਰੀ, ਹੁਣ ਕਾਨੂੰਨੀ ਉਲਝਣ 'ਚ ਉਲਝ ਸਕਦਾ ਫੈਸਲਾ
ਇਸ ਤੋਂ ਬਾਅਦ ਕੜੀ ਦਰ ਕੜੀ ਜੁੜਦੀ ਗਈ ਅਤੇ ਕੁੱਲ 13 ਵਿਅਕਤੀ ਕਾਬੂ ਕੀਤੇ ਗਏ। ਕਾਬੂ ਕੀਤੇ ਵਿਅਕਤੀਆਂ ਤੋਂ ਇਲਾਵਾ ਪੁਲਿਸ ਨੇ ਇਸ ਮੁਕੱਦਮੇ 'ਚ ਅੰਮ੍ਰਿਤਪਾਲ ਸਿੰਘ ਬੱਲ, ਜੱਗੂ ਭਗਵਾਨਪੁਰੀਆ, ਪ੍ਰਗਟ ਸਿੰਘ, ਜੈਕ ਵਾਸੀ ਰਾਜਸਥਾਨ ਅਤੇ ਪ੍ਰਮੋਦ ਨੂੰ ਵੀ ਨਾਮਜਦ ਕੀਤਾ ਹੈ। ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ। ਅੰਮ੍ਰਿਤ ਬੱਲ ਤੇ ਪਰਗਟ ਨੂੰ ਵਿਦੇਸ਼ਾਂ ਲਿਆਉਣ ਲਈ ਪ੍ਰਕਿਰਿਆ ਜਾਰੀ ਹੈ। ਰੇਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾਵੇਗਾ। ਆਈਜੀ ਨੇ ਦੱਸਿਆ ਕਿ ਪੁਲਸ ਨੇ ਅੰਮ੍ਰਿਤ ਬੱਲ ਦੀ ਮਹਿਲਾ ਸਾਥੀ ਦਲਜੀਤ ਕੌਰ ਮਾਣੋ ਵਾਸੀ ਅੰਮ੍ਰਿਤਸਰ ਨੂੰ ਵੀ ਕਾਬੂ ਕੀਤਾ ,ਜੋ ਲੰਬੇ ਸਮੇਂ ਤੋਂ ਉਸ ਨਾਲ ਜੁੜੀ ਹੋਈ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।