Bharat Joro Yatra: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਆਪਣੀ ਧੀ ਤੇ ਪੁੱਤਰ ਸਣੇ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖੁਸ਼ਨਸੀਬ ਹਾਂ ਕਿ ਮੈਂ ਦੋ ਰਾਜਾਂ ਨੂੰ ਫਲੈਗ ਹੈਂਡਓਵਰ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਿਕਲੀ ਭਾਰਤ ਜੋੜੋ ਯਾਤਰਾ ਤੋਂ ਬੁਹਤ ਖੁਸ਼ ਹਾਂ। ਇਸ ਨਾਲ ਕਾਫੀ ਚੰਗਾ ਸੰਦੇਸ਼ ਗਿਆ ਹੈ।
ਦੱਸ ਦਈਏ ਕਿ ਅੱਜ ਭਾਰਤ ਜੋੜੋ ਯਾਤਰਾ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋ ਗਈ ਹੈ। ਸ਼ੁਰੂਆਤ ਤੋਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਯਾਤਰਾ ਦੇ ਨਾਲ ਨਜ਼ਰ ਆਏ। ਉਹ ਪੂਰੇ ਪਰਿਵਾਰ ਨਾਲ ਭਾਰਤ ਜੋੜੋ ਵਿੱਚ ਅੱਗੇ ਵਧ ਕੇ ਚੱਲ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਮੇਰਾ ਪੂਰਾ ਪਰਿਵਾਰ ਮੇਰੇ ਨਾਲ ਭਾਰਤ ਜੋੜੋ ਯਾਤਰਾ ਵਿੱਚ ਤੁਰਨ ਦਾ ਚਾਹਵਾਨ ਸੀ।
ਏਬੀਪੀ ਸਾਂਝਾ ਨੇ ਰਾਜਾ ਵੜਿੰਗ ਦੀ ਬੇਟੀ ਨਾਲ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਓਹ ਖੁਦ ਯਾਤਰਾ ਵਿੱਚ ਆਉਣਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਯਾਤਰਾ ਵਿੱਚ ਆ ਕੇ ਬਹੁਤ ਖੁਸ਼ ਹੋਈ ਹੈ। ਉਸ ਨੇ ਕਿਹਾ ਕਿ ਲੋਕਾਂ ਨਾਲ ਮਿਲ ਕੇ ਵੀ ਬੁਹਤ ਚੰਗਾ ਲੱਗ ਰਿਹਾ ਹੈ। ਲੋਕਾਂ ਵੱਲੋਂ ਬੁਹਤ ਚੰਗੀ ਫੀਡਬੈਕ ਮਿਲੀ ਹੈ। ਉਸ ਨੇ ਕਿਹਾ ਕਿ ਮੇਰੇ ਲਈ ਮੇਰੇ ਪਾਪਾ ਸੁਪਰ ਹੀਰੋ ਦੇ ਸਮਾਨ ਹਨ।
ਏਬੀਪੀ ਸਾਂਝਾ ਨੇ ਰਾਜਾ ਵੜਿੰਗ ਦੇ ਬੇਟੇ ਨਾਲ ਵੀ ਗੱਲ ਕੀਤੀ ਜਿਸ ਨੇ ਦੱਸਿਆ ਕਿ ਰਾਜਾ ਵੜਿੰਗ ਰੋਜ਼ ਮੱਰਾ ਦੀ ਜ਼ਿੰਦਗੀ ਵਿੱਚ ਵੀ ਸਿਹਤ ਤੇ ਧਿਆਨ ਦੇਣ ਨੂੰ ਕਹਿੰਦੇ ਹਨ ਤੇ ਪੂਰਾ ਪਰਿਵਾਰ ਇਕੱਠੇ ਬੈਠ ਕੇ ਇੱਕ ਦੂਜੇ ਨਾਲ ਸੁਝਾਏ ਸਾਂਝੇ ਕਰਦੇ ਹਨ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ