ਖੱਟਾ ਸਿੰਘ ਵੱਲੋਂ ਸੀਬੀਆਈ ਕੋਰਟ ਦੇ ਆਦੇਸ਼ ਨੂੰ ਚੁਣੌਤੀ
ਏਬੀਪੀ ਸਾਂਝਾ | 30 Sep 2017 09:11 AM (IST)
ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਬਕਾ ਡ੍ਰਾਈਵਰ ਖੱਟਾ ਸਿੰਘ ਦੁਬਾਰਾ ਗਵਾਹੀ ਦੇਣ ਦੀ ਮਨਜ਼ੂਰੀ ਨਾ ਦੇਣ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਗਏ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਅਰਜ਼ੀ ਸ਼ੁੱਕਰਵਾਰ ਨੂੰ ਦਾਇਰ ਕੀਤੀ ਗਈ। ਦੱਸਣਯੋਗ ਹੈ ਕਿ ਖੱਟਾ ਸਿੰਘ ਨੇ ਗੁਰਮੀਤ ਨਾਲ ਜੁੜੇ ਦੋ ਮਾਮਲਿਆਂ ਵਿਚ ਦੁਬਾਰਾ ਬਿਆਨ ਦਰਜ ਕਰਵਾਉਣ ਦੀ ਅਰਜ਼ੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਹਿਲੇ ਦਬਾਅ ਅਤੇ ਡਰ ਦੇ ਕਾਰਨ ਗਵਾਹੀ ਦੇਣ ਤੋਂ ਪਿੱਛੇ ਹੱਟ ਗਏ ਸਨ ਪ੍ਰੰਤੂ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ।