ਸੁਖਪਾਲ ਖਹਿਰਾ ਵੱਲੋਂ ਪੰਜਾਬ ਡੈਮੋਕਰੇਟਿਕ ਗਠਜੋੜ ਦਾ ਐਲਾਨ
ਏਬੀਪੀ ਸਾਂਝਾ | 16 Dec 2018 09:02 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਲੀਡਰ ਸੁਖਪਾਲ ਖਹਿਰਾ ਨੇ ਅੱਜ ਆਪਣਾ ਪਟਿਆਲਾ ਵਿੱਚ 'ਇਨਸਾਫ ਮਾਰਚ' ਦੀ ਸਮਾਪਤੀ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਡੈਮੋਕਰੇਟਿਕ ਆਲਾਈਂਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਫ ਸੁਥਰੇ ਸਿਸਟਮ ਲਈ ਇਮਾਨਦਾਰ ਲੋਕਾਂ ਦਾ ਮੰਚ ਤਿਆਰ ਕੀਤਾ ਹੈ। ਖਹਿਰਾ ਨੇ ‘ਆਪ’ ਦੇ ਬਾਗੀ ਧੜੇ, ਲੋਕ ਇਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ, ਯੁਨਾਇਟਿਡ ਅਕਾਲੀ ਦਲ ਨੂੰ ਆਪਣੇ ਧੜੇ ਵਿੱਚ ਸ਼ਾਮਲ ਕਰ ਲਿਆ ਹੈ। ਇਸ ਮੌਕੇ ਉਨ੍ਹਾਂ ਸਮਰਥਨ ਕਰਨ ਲਈ ਐਨਆਰਆਈ ਲੋਕਾਂ ਦਾ ਧੰਨਵਾਦ ਕੀਤਾ। ਹਾਲਾਂਕਿ ਖਹਿਰਾ ਨੇ ਟਕਸਾਲੀ ਲੀਡਰਾਂ ਨਾਲ ਗਠਜੋੜ ਬਾਰੇ ਕੁਝ ਸਪਸ਼ਟ ਨਹੀਂ ਕੀਤਾ ਪਰ ਇੰਨਾ ਜ਼ਰੂਰ ਕਿਹਾ ਕਿ ਟਕਸਾਲੀਆਂ ਨਾਲ ਗੱਲਬਾਤ ਬਾਅਦ ਉਹ ਇਸ ਸਬੰਧੀ ਵਿਚਾਰ ਕਰਨਗੇ। ਫਿਲਹਾਲ ਉਨ੍ਹਾਂ ਦੀ ਟਕਸਾਲੀ ਲੀਡਰਾਂ ਨਾਲ ਕੋਈ ਮੁਲਾਕਾਤ ਨਹੀਂ ਹੋਈ।