ਡਿਲੀਵਰੀ ਦੌਰਾਨ ਡਾਕਟਰਾਂ ਲਾਇਆ ਗ਼ਲਤ ਟੀਕਾ, ਗਰਭਵਤੀ ਦੀ ਮੌਤ
ਏਬੀਪੀ ਸਾਂਝਾ | 01 Dec 2018 11:44 AM (IST)
ਚੰਡੀਗੜ੍ਹ: ਕੋਟਕਪੂਰਾ ਦੇ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ’ਤੇ ਗਰਭਵਤੀ ਮਹਿਲਾ ਦੀ ਮੌਤ ਦੇ ਇਲਜ਼ਾਮ ਲੱਗੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਹਸਪਤਾਲ ਨੇ ਇਲਾਜ ਵਿੱਚ ਲਾਪਰਵਾਹੀ ਵਰਤੀ ਜਿਸ ਕਰਕੇ ਜਣੇਪਾ ਪੀੜਾਂ ਦੌਰਾਨ ਮਹਿਲਾ ਦੀ ਮੌਤ ਹੋ ਗਈ। ਡਾਕਟਰਾਂ ਨੇ ਡਿਲਵਰੀ ਦੌਰਾਨ ਮਹਿਲਾ ਨੂੰ ਗ਼ਲਤ ਟੀਕਾ ਲਾ ਦਿੱਤਾ। ਇਸ ਕਰਕੇ 27 ਸਾਲਾ ਗਰਭਵਤੀ ਵਿਆਹੁਤਾ ਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ। ਪਰਿਵਾਰ ਨੇ ਮਹਿਲਾ ਦੀ ਮੌਤ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਡਾਕਟਰਾਂ ’ਤੇ ਮਹਿਲਾ ਦੇ ਇਲਾਜ ਵਿੱਚ ਅਣਗਹਿਲੀ ਤੇ ਲਾਪਰਵਾਹੀ ਵਰਤਣ ਦੇ ਇਸਲਜ਼ਾਮ ਲਾਏ ਹਨ। ਮ੍ਰਿਤਕ ਮਹਿਲਾ ਦੇ ਪਰਿਵਾਰ ਨੇ ਡਾਕਟਰਾਂ ਖਿਲਾਫ ਕਾਰਵਾਈ ਦੀ ਕਰਨ ਦੀ ਮੰਗ ਕੀਤੀ ਹੈ।