Kotkapura and Behbal Kalan firing : ਬਹਿਬਲ ਕਲਾਂ 'ਚ ਚਲ ਰਹੇ ਬੇਅਦਬੀ ਇਨਸਾਫ ਮੋਰਚੇ ਵਿਚ ਅੱਜ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪਹੁੰਚੇ ,ਜਿੱਥੇ ਉਨ੍ਹਾਂ ਵੱਲੋਂ ਸੁਖਰਾਜ ਸਿੰਘ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ  ਇਨਸਾਫ ਦੀ ਉਡੀਕ ਹੈ ,ਉਹ ਨਹੀਂ ਮਿਲਣਾ। ਉਨ੍ਹਾਂ ਸਿਸਟਮ 'ਤੇ ਸਵਾਲ ਚੁਕਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੂਰਾ ਸਮਰਥਨ ਸੁਖਰਾਜ ਸਿੰਘ ਹੋਰਾਂ ਨਾਲ ਹੈ। ਇਨਸਾਫ ਨਾ ਮਿਲਣ ਦੀ ਗੱਲ 'ਤੇ ਉਨ੍ਹਾਂ ਕਿਹਾ ਅਗਰ ਕੋਈ ਕਿਸੇ ਵੀ ਤਰ੍ਹਾਂ ਦਾ ਛੋਟਾ ਮੋਟਾ ਜੁਰਮ ਕਰਦਾ ਹੈ, ਉਸ ਨੂੰ ਫੜ ਕੇ ਤੁਰੰਤ ਅੰਦਰ ਦੇ ਦਿੱਤਾ ਜਾਂਦਾ ਹੈ ਪਰ ਜਿਨ੍ਹਾਂ ਨੇ ਏਡਾ ਵੱਡਾ ਜੁਰਮ ਕੀਤਾ ਹੈ,ਉਨ੍ਹਾਂ ਨੂੰ ਸਰਕਰ ਪਤਾ ਨਹੀਂ ਕਿਸ ਕਾਰਨ ਬਚਾ ਰਹੀ ਹੈ। 


 ਇਹ ਵੀ ਪੜ੍ਹੋ : ਪੰਜਾਬ ਦੇ 90 ਨਵੇਂ ਵਿਧਾਇਕਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ, 13 ਤੋਂ 15 ਫਰਵਰੀ ਤੱਕ ਸਿਖਲਾਈ ਸੈਸ਼ਨ



 

ਉਨ੍ਹਾਂ ਕਿਹਾ ਕਿ ਜੋ ਰਿਪੋਰਟ ਕੋਟਕਪੂਰਾ ਨਾਲ ਸਬੰਧੀ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਸੀ ,ਉਹ ਖਾਰਜ ਹੋ ਗਈ ਸੀ ਪਰ ਜੋ ਰਿਪੋਰਟ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧੀ ਸੀ ,ਉਸ ਨੂੰ ਲੈ ਕੇ 3 ਸਾਲ ਦੇ ਕਰੀਬ ਹੋ ਗਏ ਪਰ ਉਸ 'ਤੇ ਸੁਣਵਾਈ ਕਿਉ ਨਹੀਂ ਹੋ ਰਹੀ। ਇਸ ਰਿਪੋਰਟ ਨੂੰ ਹਾਈ ਕੋਰਟ ਨੇ ਵੀ ਮਨਜੂਰੀ ਦਿੱਤੀ ਹੋਈ ਹੈ ਪਰ ਫ਼ਿਰ ਵੀ ਟਰੇਲ ਕਿਉਂ ਨਹੀਂ ਹੋ ਰਹੇ। 

 


ਉਨ੍ਹਾਂ ਕਿਹਾ ਕਿ ਰਿਪੋਰਟ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਸੀ ,ਉਨ੍ਹਾਂ ਕਿਹਾ ਕਿ ਫ਼ੈਸਲਾ ਉਨ੍ਹਾਂ ਦੀ ਪਾਰਟੀ ਦੇ ਹਾਈ ਕਮਾਂਡ ਨੇ ਕਰਨਾ ਹੈ, ਉਨ੍ਹਾਂ ਕਿਹਾ ਕਿ 3 ਜੁਲਾਈ ਨੂੰ ਇਕ ਪ੍ਰਾਈਵੇਟ ਵਿਅਕਤੀਆਂ ਨੂੰ ਰਿਪੋਰਟ ਦੇ ਦਿੱਤੀ ਗਈ ,ਓਥੇ ਜੋਂ ਲੋਕ ਇਸ ਵਿਚ ਸ਼ਾਮਿਲ ਸਨ ,ਓਹ ਖੁਸ਼ ਹੋ ਰਹੇ ਸਨ ਕਿ ਉਨ੍ਹਾਂ ਦਾ ਨਾਮ ਇਸ ਰਿਪੋਰਟ ਵਿਚ ਨਹੀਂ ਹੈ ,ਉਹ ਰਿਪੋਰਟ ਦਾ ਪਤਾ ਹੀ ਨਹੀਂ ਕਿਹੜੀ ਸੀ ,ਇਸ ਲਈ ਉਨ੍ਹਾਂ ਵੱਲੋਂ ਹੋਮ ਸਕੱਤਰ ਨੂੰ ਬੁਲਾਇਆ ਸੀ ਕਿ ਕਿਸੇ ਨੂੰ ਵੀ ਰਿਪੋਰਟ ਦੇਣਾ ਕਾਨੂੰਨੀ ਦਾਇਰੇ ਵਿੱਚ ਨਹੀਂ ਹੈ। ਇਸ ਮੌਕੇ 'ਤੇ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਕਿਹਾ ਕਿ ਸੰਘਰਸ਼ ਲਈ ਹੁਣ 5 ਫਰਵਰੀ ਨੂੰ ਵੱਡਾ ਇਕੱਠ ਕਰਕੇ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ।