ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਬਾਅਦ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਹੱਥ ਪਾਇਆ ਜਾਏਗਾ। ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਮੈਂਬਰ ਵਜੋਂ ਮੁੜ ਬਹਾਲੀ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਤਿੰਨ ਹਫ਼ਤੇ ਰਹਿ ਗਏ ਹਨ। ਇਸ ਤੋਂ ਬਾਅਦ ਇਹੀ ਅਫ਼ਸਰ ਜਾਵੇਗਾ ਤੇ ਸਾਰਿਆਂ ਨੂੰ ਫੜ ਕੇ ਲਿਆਏਗਾ।
ਕੈਪਟਨ ਨੇ ਕਿਹਾ ਨਾ ਜ਼ੋਰਾ ਸਿੰਘ ਦੀ ਰਿਪੋਰਟ ਮੰਨੀ ਗਈ ਤੇ ਨਾ ਹੀ ਉਨ੍ਹਾਂ ਵੱਲੋਂ ਬਣਾਏ ਕਮਿਸ਼ਨ ਦੀ। ਉਨ੍ਹਾਂ ਦੱਸਿਆ ਕਿ 600 ਬੰਦਿਆਂ ਦੀ ਸਿੱਟ ਨੇ ਪੜਤਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇੰਡਸਟਰੀ ਲਈ ਸ਼ਾਂਤੀ ਚਾਹੀਦੀ ਹੈ ਪਰ ਸ਼ਾਂਤੀ ਬੇਅਦਬੀ ਤੇ ਗੋਲੀਆਂ ਨਾਲ ਨਹੀਂ ਆਉਂਦੀ।
ਦਰਅਸਲ ਕੈਪਟਨ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜਲੰਧਰ ਪਹੁੰਚੇ ਸੀ। ਉਨ੍ਹਾਂ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਤੇ ਚੌਧਰੀ ਸੰਤੋਖ ਸਿੰਘ ਲਈ ਵੋਟਾਂ ਮੰਗੀਆਂ। ਇਸ ਮੌਕੇ ਡਾ. ਰਾਜ ਕੁਮਾਰ ਨੇ ਕਿਹਾ ਕਿ ਬੀਜੇਪੀ ਚਾਹੇ ਸਨੀ ਦਿਓਲ ਨੂੰ ਲੈ ਕੇ ਆਵੇ ਜਾਂ ਸਨੀ ਲਿਓਨ ਨੂੰ, ਇਨ੍ਹਾਂ ਵਿੱਚੋਂ ਕਿਸੇ ਦੀ ਵੀ ਜਿੱਤ ਨਹੀਂ ਹੋਏਗੀ।
ਰੈਲੀ ਦੌਰਾਨ ਕੈਪਟਨ ਨੇ ਕਿਹਾ ਕਿ ਪੀਐਮ ਮੋਦੀ 'ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਨੋਟਬੰਦੀ ਤੇ ਜੀਐਸਟੀ ਨਾਲ ਆਰਥਿਕਤਾ ਠੱਪ ਹੋਈ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਲਾਂਘੇ ਵਾਲੀ ਮੀਟਿੰਗ ਵਿੱਚ ਉਨ੍ਹਾਂ ਨੂੰ ਨਹੀਂ ਬੁਲਾਉਂਦੇ। ਇਨ੍ਹਾਂ ਦਾ ਮਾਂਜਾ ਫਿਰੇਗਾ। ਕੁਰਬਾਨੀ ਦਾ ਸਿਆਸੀ ਫਾਇਦਾ ਗ਼ਲਤ ਗੱਲ ਹੈ। ਫੌਜ ਮੋਦੀ ਦੀ ਨਹੀਂ, ਬਲਕਿ ਹਿੰਦੁਸਤਾਨ ਦੀ ਫੌਜ ਹੈ। ਉਨ੍ਹਾਂ ਮੋਦੀ ਦੇ ਸਟਾਈਲ ਵਿੱਚ 'ਭਾਈਯੋ-ਬਹਿਣੋਂ' ਵੀ ਕਿਹਾ। ਉਨ੍ਹਾਂ ਕਿਹਾ ਕਿ ਮੋਦੀ ਰੋਜ਼ ਟੀਵੀ 'ਤੇ ਸਟ੍ਰਾਈਕ 'ਤੇ ਵੋਟਾਂ ਮੰਗਦੇ ਹਨ।
ਕੈਪਟਨ ਦਾ ਐਲਾਨ, ਚੋਣਾਂ 'ਚ ਸਿਰਫ 3 ਹਫ਼ਤੇ, ਫਿਰ ਕੁੰਵਰ ਵਿਜੇ ਪ੍ਰਤਾਪ ਨੂੰ ਬੇਅਦਬੀ ਮਾਮਲੇ 'ਚ ਖੁੱਲ੍ਹੀ ਛੁੱਟੀ
ਏਬੀਪੀ ਸਾਂਝਾ
Updated at:
02 May 2019 06:55 PM (IST)
ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਬਾਅਦ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਹੱਥ ਪਾਇਆ ਜਾਏਗਾ। ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਮੈਂਬਰ ਵਜੋਂ ਮੁੜ ਬਹਾਲੀ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਤਿੰਨ ਹਫ਼ਤੇ ਰਹਿ ਗਏ ਹਨ। ਇਸ ਤੋਂ ਬਾਅਦ ਇਹੀ ਅਫ਼ਸਰ ਜਾਵੇਗਾ ਤੇ ਸਾਰਿਆਂ ਨੂੰ ਫੜ ਕੇ ਲਿਆਏਗਾ।
- - - - - - - - - Advertisement - - - - - - - - -