Faridkot news: ਫਰੀਦਕੋਟ ਵਿੱਚ ਮਹਾਨ ਸ਼ੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ‘ਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ‘ਚ ਕੱਢਿਆ ਗਿਆ, ਜੋ ਕਿ ਗੁਰੂਦੁਆਰਾ ਟਿੱਲਾ ਬਾਬਾ ਫਰੀਦ ਤੋਂ ਸ਼ੁਰੂ ਹੋਕੇ ਗੁਰੂਦੁਆਰਾ ਗੋਦੜੀ ਸਾਹਿਬ ਵਿੱਖੇ ਸਮਾਪਤ ਹੋਇਆ।


ਇਸ ਮੌਕੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਜਿਸ ‘ਚ ਸਕੂਲੀ ਬੱਚਿਆਂ ਨੇ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ, ਨਾਲ ਹੀ ਵੱਡੀ ਗਿਣਤੀ ‘ਚ ਟਰੈਕਟਰ ਟਰਾਲੀਆਂ ਇਸ ਨਗਰ ਕੀਰਤਨ ਦਾ ਹਿੱਸਾ ਬਣੀਆਂ।


ਉੱਥੇ ਹੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਜਿਸ ਦੇ ਲੱਖਾਂ ਲੋਕਾਂ ਨੇ ਦਰਸ਼ਨ ਕੀਤੇ।


ਇਹ ਵੀ ਪੜ੍ਹੋ: Drug: ਪੰਜਾਬ 'ਚ ਹਰ ਚੌਥੇ ਦਿਨ ਨਸ਼ੇ ਨਾਲ ਮਰ ਰਿਹਾ ਇੱਕ ਨੌਜਵਾਨ, ਹਾਈਕੋਰਟ 'ਚ ਪਹੁੰਚੀ ਰਿਪੋਰਟ, ਹੋਏ ਵੱਡੇ ਖੁਲਾਸੇ, ਦੇਖ ਕੇ ਰਹਿ ਜਾਵੋਗੇ ਹੈਰਾਨ


ਇਸ ਵਿਸ਼ਾਲ ਨਗਰ ਕੀਰਤਨ ਦੀ ਸਮਾਪਤੀ ਗੁਰੂਦੁਆਰਾ ਗੋਦੜੀ ਸ਼ਾਹਿਬ ਵਿਖੇ ਧਾਰਮਿਕ ਸਮਾਗਮਾਂ ਨਾਲ ਹੋਈ। ਇਸ ਨਗਰ ਕੀਰਤਨ ਵਿਚ ਪੰਜਾਬ ਵਿਧਾਨ ਸਭਾ ਸਪੀਕਰ ਦੇ ਕੁਲਤਾਰ ਸਿੰਘ ਸੰਧਵਾਂ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੀ ਹਾਜ਼ਰੀ ਭਰੀ।


ਇਸ ਦੌਰਾਨ ਰਸਤੇ ਵਿਚ ਪੁਲਿਸ ਲਾਈਨ ਦੇ ਬਾਹਰ ਜ਼ਿਲ੍ਹਾ ਪੁਲਿਸ ਦੀ ਇਕ ਟੁਕੜੀ ਵਲੋਂ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ। ਇਸ ਦੇ ਨਾਲ ਹੀ ਫਰੀਦਕੋਟ ਰੇਂਜ ਦੇ DIG ਅਜੈ ਮਲੂਜਾ ਅਤੇ ਐਸਐਸਪੀ ਹਰਜੀਤ ਸਿੰਘ ਹਾਜ਼ਰ ਰਹੇ ਅਤੇ ਮੇਲੇ ਦੇ ਅਮਨ ਨਾਲ ਸੰਪੂਰਨ ਹੋਣ ਤੇ ਲੋਕਾਂ ਦਾ ਧੰਨਵਾਦ ਕੀਤਾ।


ਦੱਸ ਦਈਏ ਕਿ ਫਰੀਦਕੋਟ ਵਿਖੇ ਹਰ ਸਾਲ 12ਵੀਂ ਸਦੀ ਦੇ ਮਹਾਨ ਸ਼ੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ‘ਚ 19 ਤੋਂ 23 ਸਤੰਬਰ ਤੱਕ ਪੰਜ ਰੋਜ਼ਾ ਸਮਾਗਮ ਚੱਲਦੇ ਹਨ ਅਤੇ ਉੱਥੇ ਹੀ ਆਖਰੀ ਦਿਨ ਬਾਬਾ ਫਰੀਦ ਜੀ ਦੇ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਕੀਰਤਨ ਕੱਢਿਆ ਜਾਂਦਾ ਹੈ।


ਇਹ ਵੀ ਪੜ੍ਹੋ: ਵੱਡੀ ਖ਼ਬਰ: NIA ਨੇ ਚੰਡੀਗੜ੍ਹ 'ਚ ਗੁਰਪਤਵੰਤ ਪੰਨੂ ਦੀ ਰਿਹਾਇਸ਼ੀ ਜਾਇਦਾਦ ਕੀਤੀ ਜ਼ਬਤ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।