ਅੰਮ੍ਰਿਤਸਰ: ਦੁਬਈ ਤੋਂ ਆਈ ਉਡਾਣ ਵਿੱਚੋਂ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਗਿਆ ਹੈ। ਦੱਸ ਦਈਏ ਕਿ ਅੰਮ੍ਰਿਤਸਰ ‘ਚ ਵੰਦੇ ਭਾਰਤ ਮਿਸ਼ਨ ਤਹਿਤ ਆਈਐਕਸ 1192 ਉਡਾਣ ਰਾਤ 11.15 ਵਜੇ ਪਹੁੰਚੀ ਸੀ, ਜਿਸ ‘ਚ 179 ਭਾਰਤੀ ਵਤਨ ਪਰਤੇ। ਇਸ ਫਲਾਈਟ ‘ਚ ਕੁਝ ਯਾਤਰੀਆਂ ਨੇ ਇਲੈਕਟ੍ਰਿਕ ਸਾਮਾਨ ‘ਚ ਸੋਨਾ ਲੁਕੋ ਕੇ ਰੱਖਿਆ ਸੀ।
ਡੀਆਰਆਈ ਦੀ ਟੀਮ ਵੱਲੋਂ ਇਸ ਸਬੰਧੀ ਜਾਂਚ ਜਾਰੀ ਹੈ ਤੇ ਹੁਣ ਤਕ 7 ਕਿਲੋ ਸੋਨਾ ਬਰਾਮਦ ਹੋਇਆ ਹੈ। ਇਸ ਮਾਮਲੇ ‘ਚ ਹੁਣ ਤਕ ਚਾਰ ਯਾਤਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਤੋਂ ਹੋਰ ਸੋਨਾ ਬਰਾਮਦ ਹੋਣ ਦੀ ਸੰਭਾਵਨਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904