ਮੋਗਾ: ਪੰਜ ਦੋਸਤਾਂ ਨੇ ਇਕੱਠੇ ਕਲਿੱਕ ਕਰਵਾਈ ਤਸਵੀਰ ਉਨ੍ਹਾਂ ਦੀ ਆਖਰੀ ਯਾਦ ਬਣ ਗਈ। ਜੀ ਹਾਂ, ਪਟਿਆਲਾ ਦੀ ਇੱਕ ਨੈੱਟਵਰਕਿੰਗ ਕੰਪਨੀ ਦੀ ਮੀਟਿੰਗ ਵਿੱਚ ਖਿੱਚੀ ਗਈ ਪੰਜ ਦੋਸਤਾਂ ਦੀ ਤਸਵੀਰ ਹੁਣ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਿਰਫ ਹੰਝੂ ਦੇ ਰਹੀ ਹੈ। ਇਨ੍ਹਾਂ ਪੰਜਾਂ ਨੇ ਵੀ ਕਦੇ ਸੋਚਿਆ ਵੀ ਨਹੀਂ ਹੋਣਾ ਸੀ ਇਨ੍ਹਾਂ ਸਭ ਨੂੰ ਮੌਤ ਵੀ ਇਕੱਠੇ ਹੀ ਨਸੀਬ ਹੋਏਗੀ।

ਪਟਿਆਲੇ ‘ਚ ਇੱਕ ਨੈੱਟਵਰਕਿੰਗ ਕੰਪਨੀ ਦੀ ਬੈਠਕ ਤੋਂ ਵਾਪਸ ਪਰਤਦਿਆਂ, ਸੜਕ ਹਾਦਸੇ ਤੋਂ ਬਾਅਦ ਇਨ੍ਹਾਂ ਦੀ ਕਾਰ ‘ਚ ਅੱਗ ਲੱਗ ਗਈ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ ਕੁਲਤਾਰ ਸਿੰਘ ਸੀ ਜਿਸ ਦੀ ਪਤਨੀ ਤਿੰਨ ਮਹੀਨੇ ਦੀ ਗਰਭਵਤੀ ਹੈ। ਇਸੇ ਤਰ੍ਹਾਂ ਦੂਜੇ ਦੋਸਤਾਂ ਦੇ ਪਰਿਵਾਰਾਂ ਦੀ ਦੁਨੀਆਂ ਵੀ ਤਬਾਹ ਹੋ ਗਈ ਹੈ।

Breaking : Nawashehar 'ਚ ਸੰਘਣੀ ਧੁੰਦ ਕਾਰਨ ਹਾਦਸਾ, ਤੇਜ਼ ਰਫ਼ਤਾਰ 6 ਕਾਰਾਂ ਦੀ ਪੱਥਰ ਨਾਲ ਜ਼ਬਰਦਸਤ ਟੱਕਰ

ਕੁਲਤਾਰ ਸਿੰਘ ਦੇ ਭਰਾ ਨਾਰਾਇਣ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨੈੱਟਵਰਕਿੰਗ ਕੰਪਨੀ ਵਿੱਚ ਦਵਾਈ ਦਾ ਵਪਾਰ ਕਰਦਾ ਸੀ। ਇਸੇ ਨੈੱਟਵਰਕਿੰਗ ਕੰਪਨੀ ਦੀ ਮੀਟਿੰਗ ਪਟਿਆਲੇ ਵਿੱਚ ਸੀ ਤੇ ਨਾਲ ਹੀ ਇੱਕ ਦੋਸਤ ਦੀ ਰਿਸੈਪਸ਼ਨ ਪਾਰਟੀ ਵੀ। ਉੱਥੋਂ ਵਾਪਸ ਆਉਂਦੇ ਹੋਏ ਰਸਤੇ ਵਿੱਚ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਕਾਰ ਨੂੰ ਅੱਗ ਲੱਗ ਗਈ।

ਉਧਰ ਦੂਜੇ ਮ੍ਰਿਤਕ ਮੋਗਾ ਦੇ ਗ੍ਰੀਨ ਫੀਲਡ ਦਾ ਵਸਨੀਕ ਸੁਖਵਿੰਦਰ ਸਿੰਘ (62) ਦੀ ਵੱਡੀ ਧੀ ਕੈਨੇਡਾ ਸੈਟਲ ਹੈ। ਕੈਪਟਨ 30 ਨਵੰਬਰ, 2004 ਨੂੰ ਫੌਜ ਵਿੱਚ ਕਲੈਰੀਕਲ ਵਿਭਾਗ ਤੋਂ ਰਿਟਾਇਰ ਹੋਇਆ ਸੀ। ਉਹ ਵੀ ਸੋਮਵਾਰ ਨੂੰ ਆਪਣੀ ਪਤਨੀ ਗੁਰਦੇਵ ਕੌਰ ਨੂੰ ਆਪਣੇ ਦੋਸਤ ਦੀ ਰਿਸੈਪਸ਼ਨ ਪਾਰਟੀ ਵਿੱਚ ਜਾਣ ਦੀ ਗੱਲ ਕਹਿ ਕੇ ਗਏ ਜਿਸ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੀ ਪਤਨੀ ਨੂੰ ਗਹਿਰਾ ਸਦਮਾ ਦਿੱਤਾ।

ਰਾਮੂਵਾਲਾ ਨਵਾਂ ਵਾਸੀ ਸੁਰਿੰਦਰਪਾਲ ਸਿੰਘ ਪੰਜ ਬੱਚਿਆਂ ਦਾ ਪਿਤਾ ਸੀ। ਉਸ ਨੇ ਪਿਛਲੇ ਸਾਲ ਆਪਣੀ ਇੱਕ ਧੀ ਦਾ ਵਿਆਹ ਕੀਤਾ ਸੀ। ਹੁਣ ਉਹ ਦੋ ਪੁੱਤਰਾਂ ਅਤੇ ਦੋ ਧੀਆਂ ਦੀ ਪਰਵਰਿਸ਼ ਲਈ ਜ਼ਿੰਮੇਵਾਰ ਸੀ। ਸੁਰਿੰਦਰਪਾਲ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ। ਉਹ ਆਪਣੇ ਦੋਸਤਾਂ ਨਾਲ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੀਦਾ ਵਿਖੇ ਆਪਣੇ ਦੋਸਤ ਦੀ ਰਿਸੈਪਸ਼ਨ ਪਾਰਟੀ ਵਿਚ ਸ਼ਾਮਲ ਹੋਣ ਲਈ ਗਿਆ ਸੀ। ਇਸ ਘਟਨਾ ਮਗਰੋਂ ਹੁਣ ਪਿੰਡ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ।

ਪੰਜਾਬ ਤੋਂ ਬਿਹਾਰ ਜਾ ਰਹੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ, ਕਈ ਜ਼ਖ਼ਮੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904