ਚੰਡੀਗੜ੍ਹ: ਪੰਜਾਬ ਵਿੱਚ ਸ਼ਰਾਬ ਦੇ ਠੇਕੇ ਫਿਲਹਾਲ ਬੰਦ ਰਹਿਣਗੇ, ਕਿਉਂਕਿ ਸ਼ਨੀਵਾਰ ਨੂੰ ਸਰਕਾਰ ਅਤੇ ਆਬਕਾਰੀ ਅਧਿਕਾਰੀਆਂ ਦਰਮਿਆਨ ਹੋਈ ਬੈਠਕ ਬਿਨ੍ਹਾਂ ਕਿਸੇ ਨਿਚੋੜ ਰਹੀ।ਇਹ ਬੈਠਕ ਆਬਕਾਰੀ ਨੀਤੀ ਵਿੱਚ ਸੁਝਾਏ ਗਏ ਬਦਲਾਅ ਬਾਰੇ ਵਿਚਾਰ-ਵਟਾਂਦਰੇ ਤੇ ਹੋਈ ਸੀ। ਇਸ ਦੌਰਾਨ ਨਵੀਂ ਆਬਕਾਰੀ ਨੀਤੀ ਤੇ ਕੋਈ ਸਿਹਮਤੀ ਨਹੀਂ ਹੋਈ।ਹੁਣ ਮੁੱਖ ਮੰਤਰੀ ਨੇ ਸੋਮਵਾਰ ਨੂੰ ਕੈਬਨਿਟ ਮੀਟਿੰਗ ਬੁਲਾਈ ਹੈ।

ਆਬਕਾਰੀ ਨੀਤੀ, 2020-21, ਹੁਣ ਸੋਮਵਾਰ ਨੂੰ ਮੰਤਰੀ ਮੰਡਲ ਦੇ ਸਾਹਮਣੇ ਆਉਣੀ ਹੈ।ਮੰਤਰੀਆਂ ਨੇ ਆਬਕਾਰੀ ਨੀਤੀ ਵਿੱਚ ਸੁਝਾਏ ਗਏ ਬਦਲਾਵਾਂ ਬਾਰੇ ਵਿਚਾਰ-ਵਟਾਂਦਰੇ ਲਈ ਸ਼ਨੀਵਾਰ ਨੂੰ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਵਿਚਾਰ-ਵਟਾਂਦਰਾ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ। ਇਸ ਲਈ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਹੈ ਉਹ ਹਫਤੇ ਦੇ ਅੰਤ ਤੱਕ ਆਪਣੇ ਵਿਚਾਰ-ਵਟਾਂਦਰੇ ਨੂੰ ਪੂਰਾ ਕਰ ਲੈਣ ਅਤੇ ਆਪਣੇ ਵਿਚਾਰ ਸੋਮਵਾਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦੱਸਣ।ਹੁਣ ਇਸ ਨੀਤੀ 'ਚ ਕੀ ਕੀ ਬਦਲਾਅ ਹੁੰਦੇ ਹਨ ਇਸ ਤੇ ਸੋਮਵਾਰ ਹੀ ਫੈਸਲਾ ਹੋਵੇਗਾ।


ਇਹ ਵੀ ਪੜ੍ਹੋ: 
ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ!

ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰ ਰਣਜੀਤ ਰਾਣਾ ਚੀਤਾ ਗ੍ਰਿਫਤਾਰ, ਅਟਾਰੀ ਤੋਂ ਮਿਲੀ 532 ਕਿਲੋ ਹੈਰੋਇਨ ‘ਚ ਵਾਂਟੇਡ

ਮੁੱਠਭੇੜ 'ਚ ਸਬ ਇੰਸਪੈਕਟਰ ਸ਼ਹੀਦ, ਚਾਰ ਨਕਸਲੀ ਢੇਰ

Coronavirus: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 95 ਲੋਕਾਂ ਦੀ ਮੌਤ, 60 ਹਜ਼ਾਰ ਪਹੁੰਚੀ ਸੰਕਰਮਿਤਾਂ ਦੀ ਗਿਣਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ