ਗੁਰਦਾਸਪੁਰ: ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਨਾ ਮਿਲਣ 'ਤੇ ਪਾਰਟੀ ਤੋਂ ਬਿਲਕੁਲ ਵੀ ਨਾਰਾਜ਼ਗੀ ਨਹੀਂ ਸੀ। ਅੱਜ ਉਹ ਸੰਨੀ ਦਿਓਲ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਵੀ ਪਹੁੰਚੇ। ਇਸ ਮੌਕੇ ਉਨ੍ਹਾਂ ਡੀਸੀ ਦਫ਼ਤਰ ਵਿੱਚ ਗੱਲਬਾਤ ਦੌਰਾਨ ਕਿਹਾ ਕਿ ਉਹ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਜਿਤਾਉਣ ਲਈ ਸੰਨੀ ਦਿਓਲ ਦੇ ਪਿੱਛੇ ਪੂਰਾ ਜ਼ੋਰ ਲਾ ਦੇਣਗੇ।
ਕਵਿਤਾ ਖੰਨਾ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਵਿਨੋਦ ਖੰਨਾ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਵਿਨੋਦ ਖੰਨਾ ਨਾਲ ਜੁੜੇ ਲੋਕ ਸੰਨੀ ਦਿਓਲ ਵੱਲ ਮੋੜੇ ਜਾਣਗੇ। ਕਾਂਗਰਸ ਦੀ ਬਿਆਨਬਾਜ਼ੀ 'ਤੇ ਉਨ੍ਹਾਂ ਕਿਹਾ ਕਿ ਚੋਣ ਮੁੱਦੇ 'ਤੇ ਲੜੀ ਜਾਂਦੀ ਹੈ ਨਾ ਕਿ ਬਿਆਨਾਂ ਦੇ ਆਧਾਰ 'ਤੇ।
ਕਵਿਤਾ ਖੰਨਾ ਨੇ ਦਾਅਵਾ ਕੀਤਾ ਕਿ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਹਾਸਲ ਕਰਨਗੇ। ਦੱਸ ਦੇਈਏ ਸਨੀ ਦਿਓਲ ਦਾ ਮੁਕਾਬਲਾ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਹੈ।
ਕਵਿਤਾ ਖੰਨਾ ਨੇ ਸੁੱਟੇ ਹਥਿਆਰ, ਹੁਣ ਸੰਨੀ ਦਿਓਲ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਉਣ ਲਈ ਤਿਆਰ
ਏਬੀਪੀ ਸਾਂਝਾ
Updated at:
29 Apr 2019 04:24 PM (IST)
ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਨਾ ਮਿਲਣ 'ਤੇ ਪਾਰਟੀ ਤੋਂ ਬਿਲਕੁਲ ਵੀ ਨਾਰਾਜ਼ਗੀ ਨਹੀਂ ਸੀ। ਅੱਜ ਉਹ ਸੰਨੀ ਦਿਓਲ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਵੀ ਪਹੁੰਚੇ। ਇਸ ਮੌਕੇ ਉਨ੍ਹਾਂ ਡੀਸੀ ਦਫ਼ਤਰ ਵਿੱਚ ਗੱਲਬਾਤ ਦੌਰਾਨ ਕਿਹਾ ਕਿ ਉਹ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਜਿਤਾਉਣ ਲਈ ਸੰਨੀ ਦਿਓਲ ਦੇ ਪਿੱਛੇ ਪੂਰਾ ਜ਼ੋਰ ਲਾ ਦੇਣਗੇ।
- - - - - - - - - Advertisement - - - - - - - - -