ਹਾਈ ਅਲਰਟ ਦੇ ਬਾਵਜੂਦ ਡਕੈਤੀ, ਪਿਸਤੌਲ ਦੀ ਨੋਕ ’ਤੇ ਲੁੱਟੇ 5 ਮੋਬਾਈਲ ਤੇ ਨਕਦੀ
ਏਬੀਪੀ ਸਾਂਝਾ Updated at: 20 Nov 2018 11:07 AM (IST)
ਪ੍ਰਤੀਕਾਤਮਕ ਤਸਵੀਰ
NEXT PREV
ਚੰਡੀਗੜ੍ਹ: ਹਾਈ ਅਲਰਟ ਹੋਣ ਦੇ ਬਾਵਜੂਦ ਅਪਰਾਧ ਦੀਆਂ ਘਟਨਾਵਾਂ ਜਾਰੀ ਹਨ। ਫਤਿਹਾਬਾਦ ਦੇ ਸਦਰ ਟੋਹਾਣਾ ਥਾਣਾ ਖੇਤਰ ਦੇ ਪਿੰਡ ਨੰਹੇੜੀ ਸਥਿਤ ਮਿਲਕ ਪਲਾਂਟ ਵਿੱਚ ਪੰਜ ਸ਼ੱਕੀ ਦਾਖ਼ਲ ਹੋਏ ਜਿਨ੍ਹਾਂ ਪਿਸਤੌਲ ਦੀ ਨੋਕ ’ਤੇ 5 ਮੋਬਾਈਲ ਫੋਨ ਤੇ ਕਰੀਬ 16 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ।
ਸ਼ਿਕਾਇਰਤਾ ਨੇ ਦੱਸਿਆ ਕਿ ਸ਼ੱਕੀ ਅਚਾਨਕ ਪਲਾਂਟ ਅੰਦਰ ਦਾਖ਼ਲ ਹੋ ਗਏ ਅਤੇ ਪਲਾਂਟ ਅੰਦਰ ਚੌਕੀਦਾਰ ਸਮੇਤ 3 ਲੋਕਾਂ ਨੂੰ ਬੰਦੀ ਬਣਾ ਲਿਆ। ਇਸ ਤੋਂ ਬਾਅਦ ਉਨ੍ਹਾਂ ਦੇ ਮੋਬਾਈਲ, ਨਕਦੀ ਤੇ ਹੋਰ ਸਾਮਾਨ ਖੋਹ ਲਿਆ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ 5 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਵੱਖ-ਵੱਖ ਟੀਮਾਂ ਛਾਪੇ ਮਾਰ ਕੇ ਮੁਲਜ਼ਮਾਂ ਦੀ ਤਲਾਸ਼ ਕਰ ਰਹੀਆਂ ਹਨ। ਪੁਲਿਸ ਨੇ ਦੱਸਿਆ ਕਿ ਭਾਵੇਂ ਸੂਬੇ ਵਿੱਚ ਅਲਰਟ ਜਾਰੀ ਹੈ, ਪਰ ਅਪਰਾਧੀ ਪਹਿਲਾਂ ਹੀ ਆਪਣੇ ਬਚਾਅ ਦੀ ਤਿਆਰੀ ਕੱਸ ਕੇ ਆਉਂਦੇ ਹਨ।